ਦੇਸ਼ ਵਾਸੀ ਘਰਾਂ ਅੰਦਰ ਰਹਿ ਕੇ ਕੋਰੋਨਾ ਨੂੰ ਹਰਾਉਣ ਲਈ ਸਹਿਯੋਗ ਕਰਨ – ਸੰਤ ਬਾਬਾ ਸੁਖਵਿੰਦਰ ਸਿੰਘ
ਫਿਲੌਰ 25 ਮਾਰਚ (ਨਿਊਜ85ਪੰਜਾਬ) - ਗੁਰਦੁਆਰਾ ਸਿੰਘਾਂ ਸ਼ਹੀਦਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਭਾਰਤ ਸਮੇਤ ਦੁਨੀਆਂ ਭਰ ਅੰਦਰ ਫੈਲੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਦੇਸ਼ ਵਾਸੀਆਂ ਨੂੰ ਘਰਾਂ ਅੰਦਰ ਰਹਿ ਕੇ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਸੂਬੇ ਪੰਜਾਬ ਸਮੇਤ ਦੇਸ਼ ਭਰ ਅੰਦਰ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਬਾਰੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਸ ਮਾਰੂ ਵਾਇਰਸ ਨਾਲ ਦੁਨੀਆਂ ਭਰ ਅੰਦਰ ਵੱਡੀ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਸੂਬੇ ਸਮੇਤ ਦੇਸ਼ ਅੰਦਰ ਇਸ ਦਾ ਪ੍ਰਭਾਵ ਵੱਧ ਰਿਹਾ ਹੈ ਜੋ ਬੇਹਦ ਚਿੰਤਾਜਨ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਰੋਕਣ ਦਾ ਅਸਾਨ ਹੱਲ ਆਪਣੇ ਆਪ ਨੂੰ ਭੀੜ ਤੋਂ ਅਲੱਗ ਰੱਖਣਾ ਹੈ ਇਸ ਲਈ ਸਮੂਹ ਦੇਸ਼ ਵਾਸੀ ਘਰਾਂ ਅੰਦਰ ਰਹਿ ਕੇ ਕੋਰੋਨਾ ਨੂੰ ਹਰਾਉਣ ਲਈ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਡੇਰਾ ਸੰਤ ਬਾਬਾ ਜਰਨੈਲ ਸਿੰਘ ਲੋੜਵੰਦਾਂ ਦੀ ਮਦਦ ਲਈ ਸਦਾ ਹਾਜ਼ਰ ਹੈ।
.jpg)



.jpg)




.jpg)
.jpeg)

.jpeg)

.jpeg)
