ਪਿੰਡ ਮੁੱਠਡਾ ਖੁਰਦ ਦੇ ਐਨ ਆਰ ਆਈ ਤੇ ਪਿੰਡ ਵਾਸੀਆਂ ਵਲੋਂ ਵੰਡਿਆ ਗਿਆ ਰਾਸ਼ਨ
ਗੁਰਾਇਆ, 31, ਮਾਰਚ (ਪ੍ਰਦੀਪ ਰਾਜਾ) ਕੈਰੋਨਾ ਵਾਇਰੈਸ ਕਾਰਨ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ ਜਿਸ ਕਾਰਨ ਸਾਧਨਹੀਣ ਲੋਕਾਂ ਦੇ ਹਾਲਾਤ ਖਰਾਬ ਹੋ ਰਹੇ ਹਨ ਲੋਕਾਂ ਦੀ ਹਾਲਤ ਨੂੰ ਵੇਖਦੇ ਹੋਏ ਪਿੰਡ ਮੁੱਠਡਾ ਖੁਰਦ ਦੇ ਗਰੀਬ ਲੋਕਾਂ ਨੂੰ ਐਨ ਆਰ ਆਈ ਦੀਪਾ ਨਿਊਜੀਲੈਂਡ ਵਲੋਂ ਘਰਾਂ ਵਿਚ ਵਰਤੋਂ ਲਈ ਰਾਸ਼ਨ ਦਾ ਸਮਾਨ ਦਿੱਤਾ ਗਿਆ। ਬਲਾਕ ਸੰਮਤੀ ਮੈਂਬਰ ਬਿਮਲਾ ਦੇਵੀ ਤੇ ਰਾਮ ਲਾਲ ਨੇ ਕਿਹਾ ਕਿ ਜੋ ਇਹ ਮਹਾਂਮਾਰੀ ਫੈਲੀ ਹੋਈ ਇਸ ਤੋ ਬਚਣ ਲਈ ਸਾਨੂੰ ਸਭ ਨੂੰ ਇੱਕਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਹੀ ਮਾਨਵਤਾ ਦਾ ਅਸਲੀ ਧਰਮ ਹੈ। ਇਸ ਮੋਕੇ ਬਲਾਕ ਸੰਮਤੀ ਮੈਂਬਰ ਬਿਮਲਾ ਦੇਵੀ, ਰਾਮ ਲਾਲ ਏ ਐਸ ਆਈ, ਡਾ ਲਖਬੀਰ, ਤਰਸੇਮ ਲਾਲ, ਮਾਸਟਰ ਹੁਸਨ ਲਾਲ, ਜਗੀਰੀ ਲਾਲ ਪੰਚ, ਡਾ ਪਵਨ ਕੁਮਾਰ, ਬਨੀਸ਼ ਕੁਮਾਰ, ਜਸਕਰਨ ਜੱਸੀ, ਕੁਲਬੀਰ ਗਿੰਡਾ ਮੋਜੂਦ ਸਨ।
.jpg)








.jpg)
.jpeg)

.jpeg)

.jpeg)
