ਪਿੰਡ ਮੁੱਠਡਾ ਖੁੱਰਦ ਵਿਚ ਦਰੱਖਤ ਵੱਢਣ ਤੇ ਹੋਇਆ ਵਿਵਾਦ
ਫਿਲੋਰ, 25 ਅਪ੍ਰੈਲ - (ਪ੍ਰਦੀਪ ਰਾਜਾ) - ਨਜਦੀਕੀ ਪਿੰਡ ਮੁਠੱਡਾ ਖੁੱਰਦ ਵਿਖੇ ਕਰਫਿਊ ਲੱਗਾ ਹੋਣ ਦੇ ਬਾਵਜੂਦ ਵੀ ਪਿੰਡ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਟੈਂਕੀ ਦੀ ਜਗਾ ਵਿਚ ਲੱਗੇ 40 ਤੋ ਵੱਧ ਦਰੱਖਤਾਂ ਨੂੰ ਵੱਢ ਦਿਤਾ ਗਿਆ। ਇਸ ਸਬੰਧੀ ਡਾ ਲਖਵੀਰ ਨੇ ਬੀ.ਡੀ.ਪੀ.ਓ ਫਿਲੋਰ ਨੂੰ ਲਿਖਤੀ ਸਿਕਾਇਤ ਕੀਤੀ ਜਿਸਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਪੰਚਾਇਤ ਸਕੱਤਰ ਪਰਵਿੰਦਰ ਸਿੰਘ ਨੇ ਪਿੰਡ ਮੁੱਠਡਾ ਖੁਰਦ ਜਾ ਕੇ ਮੌਕਾ ਵੇਖਿਆ। ਇਸ ਮੋਕੇ ਡਾ ਲਖਵੀਰ ਨੇ ਕਿਹਾ ਕਿ ਬਿਨਾਂ ਬੀ ਡੀ ਓ ਦਫਤਰ ਦੀ ਆਗਿਆ ਦੇ ਪਿੰਡ ਵਿਚ ਦਰਖਤ ਵੱਢੇ ਗਏ ਹਨ ਜੋ ਕਿ ਸਰਕਾਰੀ ਨਿਯਮਾਂ ਦੀ ਸ਼ਰੇਆਮ ੳਲੰਘਣਾ ਹੈ। ਉਹਨਾਂ ਉਸ ਵਿਅਕਤੀ ਖਿਲਾਫ ਕਰਵਾਈ ਕਰਨ ਦੀ ਮੰਗ ਕੀਤੀ ਜਦੋ ਇਸ ਸਬੰਧੀ ਦਰਖਤ ਵੱਢਣ ਵਾਲੇ ਵਿਅਕਤੀ ਨੂੰ ਪੁਛਿਆ ਗਿਆ ਤਾਂ ਉਸਨੇ ਕਿਹਾ ਕਿ ਇਸ ਜਗਾ ਤੇ ਬਹੁਤ ਭੰਗ ਉਗੀ ਹੋਈ ਸੀ ਤੇ ਦਰਖਤ ਵੀ ਟੁੱਟੇ ਹੋਏ ਸਨ ਤੇ ਮੈਂ ਇਸ ਕਰਕੇ ਸਫਾਈ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਕੀਤੀ ਹੈ। ਪੰਚ ਜਗੀਰੀ ਲਾਲ ਨੇ ਕਿਹਾ ਕਿ ਜੋ ਦਰਖਤ ਵੱਢੇ ਗਏ ਹਨ ਉਹ ਨਜਾਇਜ ਵੱਢੇ ਹਨ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਪੰਚਾਇਤ ਸਕੱਤਰ ਪਰਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ, ਜਦੋਂ ਇਸ ਸਬੰਧੀ ਸਰਪੰਚ ਪਤੀ ਬਲਿਹਾਰ ਸਿੰਘ ਨੂੰ ਪੁਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
.jpg)








.jpg)
.jpeg)

.jpeg)

.jpeg)
