ਪ੍ਰਧਾਨ ਮੰਤਰੀ ਗ਼ਰੀਬ ਕਲਿਆਨ ਅੰਨ ਯੋਜਨਾ ਤਹਿਤ ਯੋਗ ਪਰਿਵਾਰ ਨੂੰ ਹਰ ਮਹੀਨੇ ਪੰਜ ਕਿਲੋ ਕਣਕ ਤਿੰਨ ਮਹੀਨਾ ਲਈ ਮੁਫ਼ਤ ਦਿੱਤੀ ਜਾ ਰਹੀ
ਜਲੰਧਰ, 8 ਮਈ (ਸੰਦੀਪ) - ਕੋਰੋਨਾ ਵਾਇਰਸ ਕਰਕੇ ਆਰਥਿਕ ਤੰਗੀ ਦਾ ਸਾਹਮਣੇ ਕਰ ਰਹੇ ਗ਼ਰੀਬ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਗ਼ਰੀਬ ਪੱਖੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਕੀਮ ਤਹਿਤ ਅਪ੍ਰੈਲ ਤੋਂ ਜੂਨ 2020 ਤੱਕ ਪ੍ਰਤੀ ਮਹੀਨਾ 5 ਕਿਲੋ ਕਣਕ ਤਿੰਨ ਮਹੀਨਿਆਂ ਲਈ ਸਾਰੇ ਯੋਗ ਲਾਭਪਾਤਰੀਆਂ (ਏ.ਏ.ਵਾਈ ਅਤੇ ਪੀ.ਐਚ.ਐਚ. ਕਾਰਡ ਧਾਰਕਾਂ) ਨੂੰ ਮੁਫ਼ਤ ਕਣਕ ਦਿੱਤੀ ਜਾਣੀ ਹੈ। ਇਸ ਸਕੀਮ ਤਹਿਤ ਉਨਾ ਲਾਭਪਾਤਰੀਆਂ ਨੂੰ ਵੀ ਲਾਭ ਦਿੱਤਾ ਜਾਣਾ ਹੈ ਜੋ ਐਨ.ਐਫ.ਐਸ. ਏ. ਤਹਿਤ ਸਿੱਧੇ ਲਾਭ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਇਸ ਲਈ ਯੂ.ਟੀ. ਚੰਡੀਗੜ੍ਹ ਨੂੰ ਅਨਾਜ ਭੰਡਾਰ ਵਿਚੋਂ ਅਨਾਜ ਜਾਰੀ ਕਰ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ ਅਪ੍ਰੈਲ ਤੋਂ ਜੂਨ 2020 ਤੱਕ ਪੰਜਾਬ ਅਤੇ ਯੂ.ਟੀ.ਚੰਡੀਗੜ੍ਹ ਨੂੰ ਕਣਕ ਜਾਰੀ ਕੀਤੀ ਜਾ ਚੁੱਕੀ ਹੈ। ਸੀ.ਐਮ.ਡੀ. ਸ੍ਰੀ ਡੀ.ਵੀ.ਪ੍ਰਸ਼ਾਦ ਫੂਡ ਕਾਰਪੋਰੇਸਨ ਆਫ਼ ਇੰਡੀਆਂ ਦੀਆਂ ਹਦਾਇਤਾਂ ਤਹਿਤ ਪੰਜਾਬ ਵਲੋਂ ਪੰਜਾਬ ਰਾਜ ਅਤੇ ਯੂ.ਟੀ. ਚੰਡੀਗੜ੍ਹ ਨੂੰ ਪ੍ਰਵਾਨਗ ਕੀਤੀ ਗਈ ਮਿਕਦਾਰ 2,12,175 ਮੀਟਰਿਕ ਟਨ ਜਿਸ ਦੀ ਲਗਭਗ ਕੀਮਤ 549.09 ਕਰੋੜ ਬਣਦੀ ਹੈ ਦੀ ਪ੍ਰਵਾਨਗੀ ਦਿੱਤੀ ਗਏ ਹੈ ਅਤੇ ਇਸ ਵਿਚੋਂ ਹੁਣ ਤੱਕ 1,11,658 ਮੀਟਰਿਕ ਟਨ (ਜਿਸ ਵਿੱਚ 30897 ਮੀਟਰਿਕ ਟਨ ਡੀ.ਸੀ.ਪੀ.ਸਟਾਕ ਸ਼ਾਮਿਲ ਹੈ )ਜਿਸ ਦੀ ਲਗਭਗ ਕੀਮਤ 312.64 ਕਰੋੜ ਅਤੇ ਯੂ.ਟੀ.ਚੰਡੀਗੜ੍ਹ ਨੂੰ ਅਲਾਟ ਹੋਈ 4127.085 ਮੀਟਰਿਕ ਟਨ ਕੀਮਤ 11.56 ਕਰੋੜ ਬਣਦੀ ਹੈ ਚੁੱਕ ਲਈ ਗਈ ਹੈ। ਕਣਕ ਦੇ ਸਟਾਕ ਦੀ ਐਫ.ਸੀ.ਆਈ. ਤੋਂ ਚੁਕਾਈ ਦੀ ਪ੍ਰਕਿਰਿਆ ਜਾਰੀ ਹੈ ਜਿਸ ’ਤੇ ਕੇਂਦਰ ਸਰਕਾਰ ਵਲੋਂ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਲਈ ਸਾਰੀ ਕਣਕ ਦਾ ਖ਼ਰਚਾ 605.65 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ।
.jpg)



.jpg)




.jpg)
.jpeg)

.jpeg)

.jpeg)
