ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ‘ਮੈਂ ਵੀ ਹਰਜੀਤ ਸਿੰਘ’ ਮੁਹਿੰਮ ’ਚ ਸ਼ਿਰਕਤ
ਜਲੰਧਰ , 28 ਅਪ੍ਰੈਲ (ਸੰਦੀਪ) – ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਸਮਰਥਨ ਸਬੰਧੀ ਚਲਾਈ ਮੁਹਿੰਮ ‘ਮੈਂ ਵੀ ਹਰਜੀਤ ਸਿੰਘਲੂ’ ਜਿਸ ਦਾ ਪਟਿਆਲਾ ਵਿਖੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਵਲੋਂ ਹਮਲਾ ਕਰਕੇ 12 ਅਪ੍ਰੈਲ ਨੂੰ ਸਬਜ਼ੀ ਮੰਡੀ ਦੇ ਬਾਹਰ ਹੱਥ ਕੱਟ ਦਿੱਤਾ ਗਿਆ ਵਿੱਚ ਸ਼ਿਰਕਤ ਕੀਤੀ ਗਈ।
ਉਪ ਮੰਡਲ ਮੈਜਿਸਟਰੇਟ ਸ੍ਰੀ ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ ਵਲੋਂ ਏ.ਡੀ.ਸੀ.ਪੀ.-1 ਡੀ.ਸੁਧਰਵਿਜੀ, ਏ.ਸੀਪੀ. ਹਰਸਿਮਰਤ ਸਿੰਘ ਵਲੋਂ ਅਪਣੇ ਹੱਥਾਂ ‘ਮੈਂ ਵੀ ਹਰਜੀਤ ਸਿੰਘ ’ ਦਾ ਸਲੋਗਨ ਫ਼ੜ ਕੇ ਬਹਾਦਰ ਪੁਲਿਸ ਅਫ਼ਸਰ ਹਰਜੀਤ ਸਿੰਘ ਨੂੰ ਸਲਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਾਰੇ ਭਾਰਤ ਵਿੱਚ ਕੋਵਿਡ-19 ਦੇ ਖਿਲਾਫ਼ ਜੰਗ ਲੜ ਰਹੇ ਪੁਲਿਸ ਕਰਮੀਆਂ, ਡਾਕਟਰਾਂ, ਸਿਹਤ ਵਰਕਰਾਂ ’ਤੇ ਹੁੰਦੇ ਹਮਲਿਆਂ ਦੀ ਨਿਖੇਧੀ ਵਜੋਂ ਚਲਾਈ ਗਈ ਹੈ।
ਇਸੇ ਤਰ੍ਹਾਂ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਸ੍ਰੀ ਬਰਜਿੰਦਰ ਸਿੰਘ ਵਲੋਂ ਆਪਣੇ ਨਾਮ ਦੀ ਪਲੇਟ ’ਤੇ ਕਰਫ਼ਿਊ ਦੌਰਾਨ ਆਪਣੀ ਜਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਬਹਾਦਰ ਪੁਲਿਸ ਅਫ਼ਸਰ ਹਰਜੀਤ ਸਿੰਘ ਦਾ ਨਾਮ ਲਿਖਵਾਇਆ ਗਿਆ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਇਸ ਬਹਾਦਰ ਪੁਲਿਸ ਅਫ਼ਸਰ ਦਾ ਰਿਣੀ ਰਹੇਗਾ ਜਿਸ ਨੇ ਪੂਰੀ ਬਹਾਦਰੀ ਨਾਲ ਕੋਵਿਡ-19 ਦੌਰਾਨ ਅਪਣੀ ਡਿਊਟੀ ਨਿਭਾਈ। ਉਨ੍ਹਾਂ ਅੱਗੇ ਕਿਹਾ ਕਿ ਹਰ ਇਕ ਵਿਅਕਤੀ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਅਜਿਹੇ ਬਹਾਦਰ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ।
.jpg)



.jpg)




.jpg)
.jpeg)

.jpeg)

.jpeg)
