ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਵਨ ਟਾਈਮ ਸੈਟਲਮੈਂਟ ਸਕੀਮ 31 ਅਕਤੂਬਰ ਤੱਕ-ਜੁਆਇੰਟ ਕਮਿਸ਼ਨਰ
ਜਲੰਧਰ 05 ਸਤੰਬਰ - (ਚੰਦੜ੍ਹ) - ਨਗਰ ਨਿਗਮ ਜਲੰਧਰ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਇਨਾਅਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਪਿਛਲੇ ਸਾਲਾਂ ਦੇ ਬਕਾਇਆ ਪ੍ਰਾਪਰਟੀ ਟੈਕਸ ਦੇ ਵਿਆਜ ਦੀ ਸੰਪੁਰਨ ਮੁਆਫ਼ੀ ਅਤੇ 10 ਪ੍ਰਤੀਸ਼ਤ ਪੈਨਲਟੀ ਦੀ ਮੁਆਫ਼ੀ ਵਾਲੀ ਵਨ ਟਾਈਮ ਸੈਟਲਮੈਂਟ ਸਕੀਮ 31 ਅਕਤੂਬਰ ਤੱਕ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀ ਆਪਣਾ ਪਿਛਲੇ ਸਾਲਾਂ ਦਾ ਬਕਾਇਆ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾ ਕਰਵਾਕੇ ਇਸ ਸਕੀਮ ਦਾ ਫਾਇਦਾ ਲੈਣ। ਉਨ੍ਹਾਂ ਦੱਸਿਆਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਨੇ ਪੋਸਟ ਵੀ ਬਣਵਾਇਆ ਹੈ ਜਿਸ ਵਿੱਚ ਅੰਦਾਜ਼ਨ ਘਰੇਲੂ ਪ੍ਰਾਪਰਟੀ ਟੈਕਸ ਦਾ ਵੇਰਵਾ ਦਿੱਤਾ ਹੈ ਤਾਂ ਕਿ ਲੋਕ ਆਪਣੀ ਦੇਣਦਾਰੀ ਨੂੰ ਸਮਝ ਸਕਣ ਅਤੇ ਕਰ ਮੁਕਤ ਹੋ ਸਕਣ। ਉਨ੍ਹਾ ਦੱਸਿਆ ਕਿ ਇਸ ਸਾਲ 2020-21 ਦੇ ਪ੍ਰਾਪਰਟੀ ਟੈਸਕ ’ਤੇ 10 ਪ੍ਰਤੀਸ਼ਤ ਦੀ ਛੂਟ ਦੀ ਆਖਰੀ ਤਰੀਕ ਪਹਿਲਾਂ ਵਾਂਗ ਹੀ 20 ਸਤੰਬਰ 2020 ਹੈ। ਇਸ ਸਮੇਂ ਉਨ੍ਹਾਂ ਸੁਪਰਡੰਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ,ਭੁਪਿੰਦਰ ਸਿੰਘ ਨੂੰ ਉਪਰੋਕਤ ਜਾਣਕਾਰੀ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਅਤੇ ਡਿਫਾਲਟਰਾਂ ’ਤੇ ਬਣਦੀ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ।
.jpg)



.jpg)




.jpg)
.jpeg)

.jpeg)

.jpeg)
