ਫਿਲੌਰ ਦੇ ਪਿੰਡ ਨੰਗਲ ਵਿਖੇ ਸੰਵਿਧਾਨ ਨਿਰਮਾਤਾ ਦਾ 129ਵਾ ਜਨਮ ਦਿਹਾੜਾ ਮਨਾਇਆ ਗਿਆ

ਫਿਲੌਰ ਦੇ ਪਿੰਡ ਨੰਗਲ ਵਿਖੇ ਸੰਵਿਧਾਨ ਨਿਰਮਾਤਾ ਦਾ 129ਵਾ ਜਨਮ ਦਿਹਾੜਾ ਮਨਾਇਆ ਗਿਆ

ਫਿਲੌਰ, 14 ਅਪ੍ਰੈਲ (ਰਜਿੰਦਰ ਕੁਮਾਰ) – ਨਜ਼ਦੀਕੀ ਪਿੰਡ ਨੰਗਲ ਵਿਖੇ ਨਾਰੀ ਮੁਕਤੀ ਦਾਤਾ, ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 129ਵਾ ਜਨਮ ਦਿਹਾੜਾ ਡਾ. ਅੰਬੇਡਕਰ ਸ਼ੋਸ਼ਲ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ  ਬੜੀ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਖੁਸ਼ੀ ਰਾਮ ਸਾਬਕਾ ਸਰਪੰਚ ਨੇ ਕਿਹਾ ਕਿ ਅੱਜ ਅੰਬੇਡਕਰੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣਾਂ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਜਿੱਥੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮਹਾਨ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ ਉੱਥੇ ਹੀ ਉਸ ਮਹਾਨ ਯੁੱਗ ਪੁਰਸ਼ ਦੇ ਜਨਮ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਰਹਿ ਕੇ ਸੁੰਦਰ ਦੀਪਮਾਲਾ ਕਰਦੇ ਹੋਏ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਉਦੇ ਹੋਏ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲੈਣ। ਇਸ ਮੌਕੇ ਮਹਿੰਦਰ ਪਾਲ ਸਾਬਕਾ ਪੰਚ, ਜੀਤੋ ਪੰਚ, ਰਾਜ ਕੁਮਾਰ ਪੰਚ, ਕਸ਼ਮੀਰ ਕੌਰ ਨੰਬਰਦਾਰ, ਅਸ਼ੌਕ ਕੁਮਾਰ, ਹੁਸਨ ਲਾਲ ਮੱਲ, ਕਮਲ ਮੈਹਮੀ, ਓਕਾਰ ਸਿੰਘ, ਅਮੀਰ ਚੰਦ ਟੂਰਾ, ਜਗਤਾਰ ਜੁੱਗੀ, ਬੀਬੀ ਸਵਰਨੀ, ਕੁਲਵਿੰਦਰ ਓਆਣ, ਰਣਜੀਤ, ਜਸਪਾਲ, ਮਨੀ ਨੰਗਲ, ਕਸ਼ਮੀਰੀ ਲਾਲ, ਤਲਵਿੰਦਰ ਬੱਬਲ, ਰਣਜੀਤ ਕੌਰ, ਸੁਖਦੇਵ ਸੁੱਖਾ, ਮਨਜਿੰਦਰ ਸਿੰਘ ਮਾਣਾ, ਮਨਜੀਤ ਬੱਲੂ, ਮਦਨ ਲਾਲ, ਦੇਵ ਰਾਜ, ਕੁਲਵਿੰਦਰ ਕੁਮਾਰ, ਜਗਦੀਸ ਅਤੇ ਵੱਡੀ ਗਿਣਤੀ ਵਿਚ ਅੰਬੇਡਕਰੀ ਸਾਥੀ ਹਾਜ਼ਰ ਸਨ।

super visa