ਫਿਲੌਰ ਪੁਲਿਸ ਨੇ 1,19000 ਕਿੱਲੋ ਲਾਹਨ ਬਰਾਮਦ ਕੀਤੀ

ਫਿਲੌਰ ਪੁਲਿਸ ਨੇ 1,19000 ਕਿੱਲੋ ਲਾਹਨ ਬਰਾਮਦ ਕੀਤੀ

ਫਿਲੌਰ, 8 ਅਪ੍ਰੈਲ (ਨਿਊਜ85ਪੰਜਾਬ) -  ਸਥਾਨਕ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੇ ਤੌਰ ’ਤੇ ਛਾਪਾ ਮਾਰੀ ਕਰਕੇ ਵੱਡੀ ਮਾਤਰਾ ਵਿਚ ਲਾਹਨ ਅਤੇ ਨਜਾਇਜ਼ ਦੇਸੀ ਸ਼ਰਾਬ ਤਿਆਰ ਕਰਨ ਦਾ ਸਮਾਨ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਡੀਐਸਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਐਸਐਚਓ ਫਿਲੌਰ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਵਿਚ ਫਿਲੌਰ ਪੁਲਿਸ ਨੇ ਐਕਸਾਈਜ਼ ਇੰਸਪੈਕਟਰ ਫਿਲੌਰ ਬਲਦੇਵ ਕ੍ਰਿਸ਼ਨ ਅਤੇ ਐਕਸਾਈਜ਼ ਇੰਸਪੈਕਟਰ ਗੁਰਾਇਆ ਜਗਤਾਰ ਸਿੰਘ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਮੰਡ ਖੇਤਰ ਵਿਚ ਜਾ ਕੇ ਛਾਪਾਮਾਰੀ ਕੀਤੀ। ਇਸ ਛਾਪਾਮਾਰੀ ਦੌਰਾਨ 1,19000 ਕਿੱਲੋ ਲਾਹਨ, 220 ਤਰਪਾਲਾਂ, 8 ਪਲਾਸਟਿਕ ਦੇ ਡੱਬੇ, 6 ਲੋਹੇ ਦੇ ਡਰੱਮ, 6 ਪਲਾਸਟਿਕ ਪਾਇਪ, 4 ਪਤੀਲੇ, 1 ਗੈਸ ਸਿਲੰਡਰ, 1 ਗੈਸ ਚੁੱਲ੍ਹਾ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ। 

super visa