ਫਿਲੌਰ ਪੁਲਿਸ ਵਲੋਂ ਸਮੇਂ ਸਿਰ ਲੱਦਾਖ ਦੀ ਲੜਕੀ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਕੇ ਪਹੁੰਚਾਈ ਰਾਹਤ

ਫਿਲੌਰ ਪੁਲਿਸ ਵਲੋਂ ਸਮੇਂ ਸਿਰ ਲੱਦਾਖ ਦੀ ਲੜਕੀ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਕੇ ਪਹੁੰਚਾਈ ਰਾਹਤ

ਫਿਲੌਰ, 14 ਮਈ (ਸੰਦੀਪ) – ਲੱਦਾਖ ਦੀ 24 ਸਾਲਾ ਲੜਕੀ ਜੋ ਕਿ ਆਪਣੇ ਜੱਦੀ ਸੂਬੇ ਵੱਲ ਜਾ ਰਹੀ ਸੀ ਨੂੰ ਸਿਹਤ ਸਬੰਧੀ ਸਮੱਸਿਆ ਆਉਣ ’ਤੇ ਜਲੰਧਰ ਦਿਹਾਤੀ ਪੁਲਿਸ ਵਲੋਂ ਉਸ ਨਾਲ ਇਕ ਫਰਿਸ਼ਤੇ ਦੀ ਤਰਾਂ ਕੰਮ ਕਰਦਿਆਂ ਉਸ ਦੇ ਸਮੇਂ ਸਿਰ ਰੋਗ ਦੀ ਪਹਿਚਾਣ ਕਰਕੇ ਇਲਾਜ ਮੁਹੱਈਆ ਕਰਵਾਇਆ ਗਿਆ।
                        ਲੱਦਾਖ ਤੋਂ 54 ਵਿਦਿਆਰਥੀਆਂ ਦਾ ਇਕ ਗਰੁੱਪ ਜੋ ਕਿ ਮੱਧ ਪ੍ਰਦੇਸ਼ ਵਿੱਚ ਲਾਕਡਾਊਨ ਦੌਰਾਨ ਫਸਿਆ ਹੋਇਆ ਸੀ ਬੁੱਧਵਾਰ ਨੂੰ ਆਪਣੇ ਜੱਦੀ ਸੂਬੇ ਜਾ ਰਿਹਾ ਸੀ। ਰਾਤ ਸਮੇਂ ਨੂੰ ਰਾਸ਼ਟਰੀ ਰਾਜ ਮਾਰਗ ’ਤੇ ਇਕ ਇਕ ਖਾਣੇ ਵਾਲੀ ਜਗ੍ਹਾ ’ਤੇ ਰੁਕੇ ਜਿਥੇ ਇਨਾ ਲਈ ਖਾਣੇ ਦਾ ਇੰਤਜ਼ਾਮ ਕੀਤਾ ਗਿਆ। ਕਰੀਬ 11 ਵਜੇ ਇਸ ਗਰੁੱਪ ਵਿੱਚ ਇਕ ਮੈਂਬਰ ਮਿਸ.ਫਾਤਿਮਾ ਨੂੰ ਸਿਹਤ ਸਬੰਧੀ ਕੁਝ ਸਮੱਸਿਆ ਆਈ ਜਿਸ ਸਬੰਧੀ ਤੁਰੰਤ ਐਸ.ਐਸ.ਪੀ. ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੂੰ ਸੂਚਨਾ ਦਿੱਤੀ ਗਈ।
                        ਇਸ ’ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਐਸ.ਐਸ.ਪੀ. ਵਲੋਂ ਐਸ.ਐਚ.ਓ. ਫਿਲੌਰ ਸ੍ਰੀ ਮੁਖਤਿਆਰ ਸਿੰਘ ਨੂੰ ਲੜਕੀ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ। ਸ੍ਰੀ ਮਾਹਲ ਦੀਆਂ ਹਦਾਇਤਾਂ ’ਤੇ ਲੜਕੀ ਨੂੰ ਤੁਰੰਤ ਡੀ.ਐਮ.ਸੀ. ਹਸਪਤਾਲ ਲੁਧਿਆਣਾ ਭੇਜਿਆ ਗਿਆ। ਲੜਕੀ ਦੇ ਸਹੀ ਢੰਗ ਨਾਲ ਇਲਾਜ ਤੋਂ ਬਾਅਦ ਉਸ ਨੂੰ ਸਵੇਰੇ 3.30 ਵਜੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਜਿਸ ਉਪਰੰਤ ਉਸ ਨੂੰ ਗਰੁੱਪ ਨਾਲ ਵਾਪਿਸ ਭੇਜਿਆ ਗਿਆ।
                        ਇਸ ਮੌਕੇ ਲੜਕੀ ਵਲੋਂ ਭਲਾਈ ਦੇ ਇਸ ਕਾਰਜ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ ਅਤੇ ਉਸ ਵਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮਨੁੱਖਤਾ ਦੀ ਸੇਵਾ ਲਈ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਗਈ।
                         ਐਸ.ਐਸ.ਪੀ. ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੜਕੀ ਹੁਣ ਬਿਲਕੁਲ ਠੀਕ ਹੈ ਅਤੇ ਉਸ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਲੜਕੀ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਕੇ ਉਸ ਦੀ ਸਿਹਤਯਾਬੀ ਨੂੰ ਯਕੀਨੀ ਬਣਾਇਆ ਗਿਆ। ਸ੍ਰੀ ਮਾਹਲ ਨੇ ਦੱਸਿਆ ਕਿ ਜਲੰਧਰ ਦਿਹਾਤੀ ਨੂੰ ਪੁਲਿਸ ਵਿਦਿਆਰਥੀਆਂ ਦੀ ਸੇਵਾ ਕਰਨ ਲਈ ਸਨਮਾਨਿਤ ਕੀਤਾ ਗਿਆ।

super visa