ਬ੍ਰਿਟੇਨੀਆ ਵਲੋਂ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੇ ਗਏ 10,000 ਬਿਸਕੁਟਾਂ ਦੇ ਪੈਕਟ
ਜਲੰਧਰ, 5 ਮਈ (ਸੰਦੀਪ) – ਮਾਨਵਤਾ ਦੀ ਸੇਵਾ ਕਰਦਿਆਂ ਪ੍ਰਸਿੱਧ ਕੰਫੈਕਸ਼ਨਰੀ ਕੰਪਨੀ ਬ੍ਰਿਟੈਨੀਆਂ ਵਲੋਂ ਅੱਜ ਜ਼ਿਲਾ ਪ੍ਰਸ਼ਸਨ ਨੂੰ ਕੇਂਦਰੀ ਵੇਅਰ ਹਾਊਸ ਕੰਪਨੀ ਬਾਗ਼ ਵਿਖੇ 10000 ਬਿਸਕੁਟਾਂ ਦੇ ਪੈਕੇਟ ਸੌਂਪੇ ਗਏ।
ਸੀਨਅਰ ਸੇਲਜ਼ ਮੇਨੈਜਰ ਬ੍ਰਿਟੈਨੀਆਂ ਇੰਡਸਟਰੀਜ਼ ਲਿਮਟਿਡ ਸ੍ਰੀ ਸੰਜੀਵ ਕੁਮਾਰਅਤੇ ਸ੍ਰੀ ਮਨੀਸ਼ ਹਾਂਡਾ ਵਲੋਂ ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ ਨੂੰ 10,000 ਬਿਸਕੁਟਾਂ ਦੇ ਪੈਕਟ ਸੌਂਪੇ ਗਏ।
ਉਨਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਕੰਪਨੀ ਨੂੰ ਅਪਣੀ ਜਿੰਮੇਵਾਰ ਦਾ ਅਹਿਸਾਸ ਹੈ ਅਤੇ ਇਸੇ ਕਰਕੇ ਉਨਾਂ ਵਲੋਂ ਇਹ ਬਿਸਕੁਟਾਂ ਦੇ ਪੈਕਟ ਵੰਡਣ ਦਾ ਫ਼ੈਸਲਾ ਲਿਆ ਗਿਆ।
ਜ਼ਿਲਾ ਪ੍ਰਸ਼ਾਸਨ ਵਲੋਂ ਕੰਪਨੀ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਸ੍ਰੀ ਨਰਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਇਹ ਬਿਸਕੁਟ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਵਿੱਚ ਵੰਡੇ ਜਾਣਗੇ ਕਿਉਂਕਿ ਜ਼ਿਲਾ ਪ੍ਰਸ਼ਾਸਨ ਲੋੜਵੰਦ ਦੇ ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਪੂਰੀ ਤਰਾਂ ਸੰਵੇਦਨਸ਼ੀਲ ਹੈ। ਇਸ ਮੌਕੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਗੁਰਵਿੰਦਰ ਸਿਘ, ਫੂਡ ਇੰਸਪੈਕਟਰ ਸੰਦੀਪ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।
.jpg)



.jpg)




.jpg)
.jpeg)

.jpeg)

.jpeg)
