ਮਨੁੱਖ ਰਹਿਤ ਹਵਾਈ ਵਾਹਨ ਡਰੋਨ ਟੀਮ ਕੰਮੈਂਡੇਸ਼ਨ ਸਰਟੀਫਿਕੇਟ ਨਾਲ ਸਨਮਾਨਿਤ

ਮਨੁੱਖ ਰਹਿਤ ਹਵਾਈ ਵਾਹਨ ਡਰੋਨ ਟੀਮ ਕੰਮੈਂਡੇਸ਼ਨ ਸਰਟੀਫਿਕੇਟ ਨਾਲ ਸਨਮਾਨਿਤ

ਜਲੰਧਰ, 16 ਅਪ੍ਰੈਲ (ਨਿਊਜ85ਪੰਜਾਬ) –  ਕਮਿਸ਼ਨਰੇਟ ਪੁਲਿਸ ਵਲੋਂ ਮਨੁੱਖ ਰਹਿਤ ਹਵਾਈ ਵਾਹਨ (ਯੂ.ਏ.ਵੀ.) ਟੀਮ ਨੂੰ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਬਾਰੀਕੀ ਨਾਲ ਨਿਗਾ ਰੱਖਣ ਲਈ ਕੰਮੈਂਡੇਸ਼ਨ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੂ.ਏ.ਵੀ.ਟੀਮ ਵਲੋਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਕਰਨ ਵਿੱਚ ਸ਼ਾਨਦਾਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਹ ਸਰਟੀਫਿਕੇਟ ਟੀਮ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਬਾਰੀਕੀ ਨਾਲ ਨਿਗਰਾਨੀ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤੇ ਜਾ ਰਹੇ ਹਨ ਅਤੇ ਸਾਰੇ ਟੀਮ ਮੈਂਬਰ ਇਸ ਐਵਾਰਡ ਦੇ ਹੱਕਦਾਰ ਹਨ। ਉਨਾ ਦੱਸਿਆ ਕਿ ਯੂ.ਏ.ਵੀ.ਟੀਮਾਂ ਨੂੰ ਵੱਖ-ਵੱਖ ਖੇਤਰਾਂ ਅਤੇ ਖਾਸ ਕਰਕੇ ਸ਼ਹਿਰ ਦੀਆਂ ਨਾਜੁਕ ਥਾਵਾਂ 'ਤੇ ਨਿਗ੍ਹਾ ਰੱਖਣ ਲਈ ਬਹੁਤ ਹੀ ਵਿਆਪਕ ਯੋਜਨਾ ਤਹਿਤ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਯੂ.ਏ.ਵੀ.ਟੀਮਾਂ ਲਗਾਉਣ ਦਾ ਮੁੱਖ ਮੰਤਵ ਲੋਕਾਂ ਦੁਆਰਾ ਕਰਫ਼ਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ਹੈ ਸ੍ਰੀ ਭੁੱਲਰ ਨੇ ਦਸਿਆ ਕਿ ਯੂ.ਏ.ਵੀ. ਡਰੋਨਾਂ ਵਲੋਂ 2 ਕਿਲੋਮੀਟਰ ਦਾ ਖੇਤਰ 200 ਮੀਟਰ ਦੀ ਉਚਾਈ ਤੱਕ ਜਾ ਕੇ ਕਵਰ ਕੀਤਾ ਜਾ ਰਿਹਾ ਹੈ।

super visa