ਮਾਰਕਫ਼ੈਡ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਮਿਆਰੀ ਉਤਪਾਦਾਂ ਦੀ ਘਰ-ਘਰ ਡਲਿਵਰੀ ਸ਼ੁਰੂ
ਜਲੰਧਰ 14 ਅਪ੍ਰੈਲ (ਨਿਊਜ85ਪੰਜਾਬ) - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਵੱਲ ਵਿਸ਼ੇਸ਼ ਪਹਿਲ ਕਦਮੀ ਕਰਦਿਆ ਏਸ਼ੀਆ ਦੇ ਸਭ ਤੋਂ ਪ੍ਰਮੁੱਖ ਸਹਿਕਾਰੀ ਅਦਾਰੇ ਮਾਰਕਫ਼ੈਡ ਵਲੋਂ ਆਪਣੇ ਚੰਗੇ ਖਾਧ ਪਦਾਰਥਾਂ ਦੀ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਮੈਨੇਜਰ ਮਾਰਕਫ਼ੈਡ ਸ੍ਰੀ ਸਚਿਨ ਗਰਗ ਨੇ ਦੱਸਿਆ ਕਿ ਲੋਕਾਂ ਨੂੰ ਘਰ-ਘਰ ਚੀਜਾਂ ਦੀ ਸਹੂਲਤ ਪਹੁੰਚਾਉਣ ਦੇ ਮੱਦੇ ਨਜ਼ਰ ਮਾਰਕਫ਼ੈਡ ਵਲੋਂ ਘਰ ਘਰ ਆਪਣੇ ਉਤਪਾਦਾਂ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਉਚ ਮਿਆਰੀ ਖਾਧ ਪਦਾਰਥ ਜਿਵੇਂ ਕਿ ਦਾਲਾਂ, ਖੰਡ, ਕਣਕ ਦਾ ਆਟਾ, ਘੀ, ਤੇਲ, ਮਸਾਲੇ, ਚਾਵਲ, ਨਮਕ ਅਤੇ ਹੋਰ ਲੋਕਾਂ ਲਈ ਵਾਜਬ ਕੀਮਤ ’ਤੇ ਉਪਲਬੱਧ ਹੋਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਤੱਕ ਸਮਾਨ ਪੁਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਮੈਨੇਜਰ ਮਾਰਕਫ਼ੈਡ ਨੇ ਅੱਗੇ ਦੱਸਿਆ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਕਦਮ ਉਠਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਉਚ ਮਿਆਰੀ ਖਾਧ ਪਦਾਰਥ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਇਹ ਖਾਧ ਪਦਾਰਥ ਲੈਣਾ ਚਾਹੁੰਦੇ ਹਨ ਉਹ ਮਾਰਕਫ਼ੈਡ ਦੇ ਅਧਿਕਾਰੀਆਂ ਦੇ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਦੇ ਸੇਲ ਸੈਂਟਰ ਇੰਚਾਰਜ ਦੇ ਮੋਬਾਇਲ ਨੰਬਰ 99140-18777 ਅਤੇ ਬੀ.ਐਸ.ਐਫ. ਚੌਕ ਦੇ ਸੇਲ ਸੈਂਟਰ ਇੰਚਾਰਜ ਮੋਬਾਇਲ ਨੰਬਰ 90412-84458 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
.jpg)








.jpg)
.jpeg)

.jpeg)

.jpeg)
