ਮਾਸਕ ਬਣਾ ਕੇ ਪਿੰਡਾਂ ਅੰਦਰ ਮੁਫਤ ਵੰਡ ਰਿਹਾ ਫਿਲੌਰ ਦਾ ਨੌਜਵਾਨ
ਫਿਲੌਰ, 25 ਮਾਰਚ (ਨਿਊਜ85ਪੰਜਾਬ) - ਜਿਥੇ ਕਰੋਨਾ ਨੇ ਸਾਰੇ ਵਿਸ਼ਵ ਵਿਚ ਕਹਿਰ ਮਚਾਇਆ ਹੋਇਆ ਹੈ ਉਥੇ ਹੀ ਭਾਰਤ ਸਮੇਤ ਪੰਜਾਬ ਵਿਚ ਵੀ ਇਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਲੋਕਾਂ ਨੂੰ ਵੱਡੇ ਪੱਧਰ ਤੇ ਮਾਸਕਾਂ ਦੀ ਦਿੱਕਤ ਆ ਰਹੀ ਹੈ ਅਤੇ ਫਿਲੌਰ ਅੰਦਰ ਵੀ ਮਾਸਕਾਂ ਦੀ ਮੰਗ ਕਾਫੀ ਹੈ ਜਿਸ ਨੂੰ ਵੇਖਦੇ ਹੋਏ ਫਿਲੌਰ ਹਲਕੇ ਦੇ ਪਿੰਡ ਖਹਿਰਾ ਦੇ ਇਕ ਦਰਜੀ ਮੁਖਤਿਆਰ ਰਾਮ ਲੋਕਾਂ ਦੀ ਸਹੂਲਤ ਲਈ ਆਪਣੇ ਖਰਚੇ ਤੇ ਫਰੀ ਵਿਚ ਮਾਸਕ ਬਣਾ ਕੇ ਦੇ ਰਿਹਾ ਹੈ। ਮੁਖਤਿਆਰ ਰਾਮ ਨੇ ਕਿਹਾ ਕਿ ਉਹ 5 ਦਿਨ ਤੋਂ ਇਹ ਮਾਸਕ ਲੋਕਾਂ ਦੀ ਸਹੂਲਤ ਲਈ ਤਿਆਰ ਕਰ ਰਿਹਾ ਹੈ ਤਾਂ ਕਿ ਲੋਕਾਂ ਦਾ ਇਸ ਬਿਮਾਰੀ ਤੋਂ ਬਚਾਅ ਹੋ ਸਕੇ। ਉਸਨੇ ਦੱਸਿਆ ਕਿ ਉਹ ਹੁਣ ਤੱਕ 2 ਹਜਾਰ ਦੇ ਕਰੀਬ ਮਾਸਕ ਬਣਾ ਚੁੱਕਾ ਹੈ ਜਿਸ ਨਾਲ ਕਿ ਖਹਿਰਾ ਵਾਸੀਆਂ ਦੇ ਨਾਲ ਨਾਲ, ਭੱਟੀਆਂ ਤੇ ਤੇਹਿੰਗ ਦੇ ਲੋਕ ਵੀ ਉਸ ਕੋਲ ਆ ਕੇ ਮਾਸਕ ਲਿਜਾ ਰਹੇ ਹਨ।
.jpg)



.jpg)




.jpg)
.jpeg)

.jpeg)

.jpeg)
