ਮਾਸਕ ਬਣਾ ਕੇ ਲੋੜਵੰਦਾਂ ਨੂੰ ਮੁਫ਼ਤ ਵੰਡ ਰਿਹਾ ਭੱਟੀਆ ਦਾ ਨੌਜਵਾਨ
ਫਿਲੌਰ, 27 ਮਾਰਚ, (ਨਿਊਜ85ਪੰਜਾਬ) – ਕੋਰੋਨਾ ਵਾਇਰਸ ਦੇ ਪੰਜਾਬ ਅੰਦਰ ਵੱਧ ਰਹੇ ਮਾਮਲਿਆਂ ਕਾਰਨ ਜਿੱਥੇ ਸਰਕਾਰ ਵਲੋਂ ਇਸ ਨੂੰ ਕੰਟਰੋਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਫਿਲੌਰ ਨਜ਼ਦੀਕੀ ਪਿੰਡ ਭੱਟੀਆ ਦਾ ਨੌਜਵਾਨ ਕੁਲਦੀਪ ਕੁਮਾਰ ਘਰ ਅੰਦਰ ਹੀ ਪਰਿਵਾਰ ਦੀ ਮਦਦ ਨਾਲ ਮਾਸਕ ਬਣਾ ਕੇ 1300 ਦੇ ਕਰੀਬ ਲੋਕਾਂ ਨੂੰ ਮਾਸਕ ਵੰਡ ਚੁੱਕਾ ਹੈ ਅਤੇ ਉਸ ਦੀ ਇਹ ਸੇਵਾ ਅਜੇ ਵੀ ਨਿਰਵਿਘਨ ਜਾਰੀ ਹੈ। ਕੁਲਦੀਪ ਕੁਮਾਰ ਨੇ ਕਿਹਾ ਕਿ ਇਸ ਸੰਕਟ ਦੇ ਦੌਰ ਅੰਦਰ ਸਾਡਾ ਸਭ ਦਾ ਇਹ ਫਰਜ ਬਣਦਾ ਹੈ ਕਿ ਅਸੀ ਕੋਰੋਨਾ ਵਾਇਰਸ ਦੇ ਸੰਕਟ ਤੇ ਕਾਬੂ ਪਾਉਣ ਲਈ ਆਪਣਾ ਯੋਗਦਾਨ ਅਦਾ ਕਰੀਏ।
.jpg)








.jpg)
.jpeg)

.jpeg)

.jpeg)
