ਮਿਸ਼ਨਰੇਟ ਪੁਲਿਸ ਵਲੋਂ ਨਜ਼ਾਇਜ ਸ਼ਰਾਬ ਦੇ 33 ਡੱਬੇ ਜ਼ਬਤ
ਜਲੰਧਰ 20 ਅਪ੍ਰੈਲ (ਸੰਦੀਪ) - ਕਮਿਸ਼ਨਰੇਟ ਪੁਲਿਸ ਵਲੋਂ 33 ਨਜ਼ਾਇਬ ਸਰਾਬ ਦੇ ਡੱਬਿਆਂ ਨੂੰ ਜਬਤ ਕਰਦਿਆਂ ਤਿੰਨ ਵੱਖਰੀਆਂ ਘਟਨਾਵਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸੀਆਂ ਦੀ ਪਹਿਚਾਣ ਅਮਿਤ ਅਰੋੜਾ (28) ਵਿੱਜ ਨਗਰ ਅਤੇ ਟਿੰਕੂ ਕੁਮਾਰ (25) ਪੱਕਾ ਬਾਗ ਵਲੋਂ ਹੋਈ ਹੈ ਅਤੇ ਤੀਜੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਪੁਲਿਸ ਪਾਰਟੀ ਵਲੋਂ ਗਾਜ਼ੀਗੁੱਲਾ ਚੌਕ ਵਿਖੇ ਵਿਸ਼ੇਸ਼ ਜਾਂਚ ਦੌਰਾਨ ਵਰਨਾ ਕਾਰ (ਪੀ.ਬੀ.08-ਡੀ.ਐਕ.4200) ਨੂੰ ਜਾਂਚ ਲਈ ਰੋਕਿਆ ਗਿਆ। ਕਾਰ ਨੂੰ ਅਮਿਤ ਚਲਾ ਰਿਹਾ ਸੀ ਅਤੇ ਉਸ ਪਾਸੋਂ 17 ਡੱਬੇ ਪੰਜਾਬ ਕਿੰਗ ਵਿਸਕੀ ਦੇ ਬਰਾਮਦ ਕੀਤੇ ਗਏ ਜੋ ਉਹ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ।
ਉਨਾਂ ਦੱਸਿਆ ਕਿ ਇਕ ਮੋਤਾ ਸਿੰਘ ਨਗਰ ਮਾਰਕਿਟ ਵਿੱਚ ਇਕ ਹੋਰ ਪੁਲਿਸ ਪਾਰਟੀ ਨੇ ਗੁਪਤਾ ਸੂਚਨਾ ਮਿਲੀ ਸੀ ਕਿ ਟਿੰਕੂ ਕੁਮਾਰ ਜੋ ਕਿ ਨਜ਼ਾਇਜ ਸ਼ਰਾਬ ਵੇਚਣ ਵਿੱਚ ਸ਼ਾਮਿਲ ਸੀ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਚਿੱਟੀ ਸਵਿਫ਼ਟ ਕਾਰ (ਪੀ.ਬੀ. 08-ਏ.ਜ਼ੈਡ 6970 ) ਚਲਾ ਰਿਹਾ ਸੀ ਤੇ ਉਸ ਦੀ ਕਾਰ ਵਿਚੋਂ ਚਾਰ ਡੱਬੇ ਇੰਪੀਰੀਅਲ ਬਲਿਊ ਵਿਸਕੀ ਦੇ ਬਰਾਮਦ ਕੀਤੇ ਗਏ।
ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਅਜੀਤ ਨਗਰ ਵਿੱਚ ਗਸ਼ਤ ਕਰਦਿਆਂ ਪੁਲਿਸ ਪਾਰਟੀ ਨੂੰ ਹੌਂਡਾ ਸਿਟੀ ਕਾਰ (ਐਚ.ਆਰ. 01-ਐਮ. 9911) ਦਿਵਾਰ ਵਿੱਚ ਵੱਜੀ ਮਿਲੀ। ਪੁਲਿਸ ਕਰਮੀਆਂ ਵਲੋਂ ਇਸ ਕਾਰ ਵਿਚੋਂ 12 ਡੱਬੇ ਪੰਜਾਬ ਕੈਸ਼ ਵਿਸਕੀ ਦੇ ਬਰਾਮਦ ਹੋਏ। ਪੁਲਿਸ ਪਾਰਟੀ ਵਲੋਂ ਕਾਰ ਵਿਚੋਂ ਬਰਾਮਦ ਹੋਈ ਸ਼ਰਾਬ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਸ੍ਰੀ ਭੁੱਲਰ ਨੇ ਦੱਸਿਆ ਕਿ ਭਾਰਤੀ ਦੰਡਾਵਾਲੀ ਦੀ ਧਾਰਾ 188 ਅਤੇ ਆਬਕਾਰੀ ਐਕਟ 61,1 ਅਤੇ 14 ਤਹਿਤ ਦਰਜ਼ ਕੀਤੇ ਗਏ ਹਨ।
.jpg)



.jpg)




.jpg)
.jpeg)

.jpeg)

.jpeg)
