ਮੁੱਖ ਮੰਤਰੀ ਦਫ਼ਤਰ ਤੋਂ ਆਇਆ ਟਵੀਟ ਮਾਨਸਿਕ ਸਿਹਤ ਸਮੱਸਿਆ ਦਾ ਸਾਹਮਣੇ ਕਰਦੇ ਨੌਜਵਾਨ ਲਈ ਬਣਿਆ ਵਰਦਾਨ

ਮੁੱਖ ਮੰਤਰੀ ਦਫ਼ਤਰ ਤੋਂ ਆਇਆ ਟਵੀਟ ਮਾਨਸਿਕ ਸਿਹਤ ਸਮੱਸਿਆ ਦਾ ਸਾਹਮਣੇ ਕਰਦੇ ਨੌਜਵਾਨ ਲਈ ਬਣਿਆ ਵਰਦਾਨ

ਜਲੰਧਰ 5 ਅਪ੍ਰੈਲ (ਨਿਊਜ85ਪੰਜਾਬ) -  ਮੁੱਖ ਮੰਤਰੀ ਦਫ਼ਤਰ ਪੰਜਾਬ ਦੇ ਦਫ਼ਤਰ ਤੋਂ ਪ੍ਰਾਪਤ ਹੋਇਆ ਟਵੀਟ ਸੀ.ਟੀ.ਇੰਸਟੀਚਿਊਟ ਵਿੱਚ ਪੜ੍ਹਦੇ ਨੌਜਵਾਨ ਜੋ ਕਿ ਪਿਛਲੇ ਦਿਨਾਂ ਤੋਂ ਪੈਦਾ ਹੋਈ ਸਥਿਤੀ ਕਾਰਨ ਮਾਨਸਿਕ ਸਿਹਤ ਸਮੱਸਿਆ ਪੈਦਾ ਹੋ ਗਈ ਸੀ ਲਈ ਉਦੋਂ ਵਰਦਾਨ ਸਾਬਿਤ ਹੋਇਆ ਜਦੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਉਸ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਗਈ।
                ਨੌਜਵਾਨ ਹਰਸਿਮਰਨ ਸਿੰਘ ਜੋ ਕਿ ਸੀ.ਟੀ.ਇੰਸਟੀਚਿਊਟ ਦਾ ਵਿਦਿਆਰਥੀ ਹੈ ਨੇ ਮੁੱਖ ਮੰਤਰੀ ਦਫ਼ਤਰ ਪੰਜਾਬ ਵਿਖੇ ਟਵਿੱਟਰ ’ਤੇ ਕਿਹਾ ਕਿ ਉਹ ਨਕੋਦਰ ਦੇ ਨੇੜਲੇ ਪਿੰਡ ਵਿੱਚ ਇਕੱਲਾ ਰਹਿ ਰਿਹਾ ਹੈ ਅਤੇ ਮੌਜੂਦਾ ਸਥਿਤੀ ਕਰਕੇ ਉਸ ਲਈ ਕਈ ਮਾਨਸਿਕ ਸਿਹਤ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਨਹੀਂ ਹੈ ਕਿਉਂਕਿ ਉਸ ਦਾ ਸਾਰਾ ਪਰਿਵਾਰ ਦੁਬਈ ਵਸਿਆ ਹੋਇਆ ਹੈ। ਨੌਜਵਾਨ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਕਿ ਉਹ ਇਥੇ ਇਕੱਲਾ ਨਹੀਂ ਰਹਿ ਸਕਦਾ ਅਤੇ ਨਕੋਦਰ ਵਿਖੇ ਅਪਣੀ ਮਾਸੀ ਕੋਲ ਜਾਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ‘‘ ਇਹ ਸਮਾਂ ਉਸ ਲਈ ਬਹੁਤ ਮੁਸ਼ਕਿਲਭ ਭਰਿਆ ਹੈ,ਕਿਰਪਾ ਕਰਕੇ ਮੇਰੀ ਮਦਦ ਕਰੋ’’
                        ਇਸ ’ਤੇ ਮੁੱਖ ਮੰਤਰੀ ਦਫ਼ਤਰ ਵਲੋਂ ਤੁਰੰਤ ਵੱਲ ਧਿਆਨ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਗਿਆ ਤੇ ਜਿਸ ’ਤੇ ਤੁਰੰਤ ਕਾਰਵਾਈ ਕਰਦਿਆ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਜਿਨਾਂ ਵਲੋਂ ਦਿਹਾਤੀ ਖੇਤਰ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਸੀ ਤੁਰੰਤ ਮੌਕੇ ’ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਨਾਲ ਡਾਕਟਰਾਂ ਦੀ ਟੀਮ ਵੀ ਮੌਜੂਦ ਸੀ ਜਿਨਾ ਨੇ ਨੌਜਵਾਨ ਦੀ ਸਿਹਤ ਜਾਂਚ ਕੀਤੀ।
                        ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਨੌਜਵਾਨ ਨੂੰ ਭਰੋਸਾ ਦੁਆਇਆ ਕਿ ਇਸ ਦੁੱਖ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹਰ ਜ਼ਿਲ੍ਹਾ ਵਾਸੀ ਦੇ ਨਾਲ ਹੈ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਨਕੋਦਰ ਅਮਿਤ ਕੁਮਾਰ ਅਤੇ ਏ.ਐਸ.ਪੀ.ਵਤਸਲਾ ਗੁਪਤਾ ਨੂੰ ਕਿਹਾ ਕਿ ਨੌਜਵਾਨ ਨੂੰ ਉਸ ਦੀ ਮਾਸੀ ਨਾਲ ਤੁਰੰਤ ਮਿਲਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ’ਤੇ ਨੌਜਵਾਨ ਹਰਸਿਮਰਨ ਸਿੰਘ ਵਲੋਂ ਨੇਕ ਕਾਜ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

super visa