ਮੈਲਬੋਰਨ ’ਚ ਕੋਰੋਨਾ ਪੀੜਤਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਰਹੀ ’ਏ ‘ਰਵਿਦਾਸੀਆ ਕਮਿਊਨਟੀ’

ਮੈਲਬੋਰਨ ’ਚ ਕੋਰੋਨਾ ਪੀੜਤਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਰਹੀ ’ਏ ‘ਰਵਿਦਾਸੀਆ ਕਮਿਊਨਟੀ’

ਫਿਲੌਰ 26 ਮਾਰਚ (ਨਿਊਜ85ਪੰਜਾਬ) –  ਪੂਰੀ ਦੁਨੀਆਂ ਕੋਰੋਨਾ ਵਾਇਰਸ ਕਾਰਨ ਸੰਕਟ ਵਿਚ ਹੈ ਅਤੇ ਇਸ ਸੰਕਟ ਦੀ ਘੜੀ ਅੰਦਰ ਅਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ‘ਰਵਿਦਾਸੀਆ ਕਮਿਊਨਟੀ’ ਵਲੋਂ ਕੋਰੋਨਾ ਪੀੜਤਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਨਿਊਜ85ਪੰਜਾਬ ਨਾਲ ਗੱਲ ਕਰਦਿਆਂ ਸੰਸਥਾ ਦੇ ਮੈਂਬਰ ਜਸਪਾਲ ਰੱਤੂ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਅੰਦਰ ‘ਰਵਿਦਾਸੀਆ ਕਮਿਊਨਟੀ’ ਕੋਰੋਨਾ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਕਿਉ ਕਿ ਸੰਸਥਾ ਦਾ ਇਕ ਮਾਤਰ ਉਦੇਸ਼ ਮਾਨਵਤਾਂ ਦੇ ਭਲੇ ਦੇ ਕਾਰਜ਼ ਕਰਨਾ ਹੈ। ਇਸ ਸੰਕਟ ਦੀ ਘੜੀ ਅੰਦਰ ਉਨ੍ਹਾਂ ਦੇਸ਼ ਵਾਸੀਆ ਨੂੰ ਹਿੰਮਤ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਹਰ ਉਹ ਸਾਵਧਾਨੀ ਵਰਤਣ ਲਈ ਆਖਿਆ ਜਿਸ ਨਾਲ ਕੋਰੋਨਾ ਖਿਲਾਫ ਜੰਗ ਨੂੰ ਜਿੱਤਿਆ ਜਾ ਸਕੇ। ਇਸ ਮੌਕੇ ਸੰਸਥਾ ਵਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਤੇ ਸਹਾਇਤਾ ਲਈ ਨੰਬਰਾਂ ਸਮੇਤ ਹੋਰ ਜਾਣਕਾਰੀ ਦਿੱਤੀ ਗਈ।
 

super visa