ਰਾਮਗੜ੍ਹ ਵਿਖੇ ਪਿੰਡ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ’ਏ ਰਾਸ਼ਨ - ਸਰਪੰਚ ਸਰਬਜੀਤ ਸਾਬੀ

ਰਾਮਗੜ੍ਹ ਵਿਖੇ ਪਿੰਡ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ’ਏ ਰਾਸ਼ਨ - ਸਰਪੰਚ ਸਰਬਜੀਤ ਸਾਬੀ

ਫਿਲੌਰ 28 ਮਾਰਚ, (ਨਿਊਜ85ਪੰਜਾਬ) – ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਪਿੰਡ ਦੇ ਸਰਪੰਚ ਸਰਬਜੀਤ ਸਾਬੀ ਵਲੋਂ ਸਮੁੱਚੀ ਪੰਚਾਇਤ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਿੱਥੇ ਪਿੰਡ ਨੂੰ ਰੋਗਾਣੂ ਮੁਕਤ ਕਰਨ ਲਈ ਦਵਾਈਆਂ ਦਾ ਛਿੜਕਾ ਕੀਤਾ ਜਾ ਰਿਹਾ ਹੈ ਉੱਥੇ ਹੀ ਗਰੀਬ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾ ਕੇ ਉਨ੍ਹਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪੰਚ ਸਰਬਜੀਤ ਸਾਬੀ ਨੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਅੰਦਰ ਉਹ ਪਿੰਡ ਦੇ ਨਾਲ ਖੜੇ ਹਨ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਪਿੰਡ ਅੰਦਰ ਕਿਸੇ ਵੀ ਵਰਗ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਵੀ ਕੀਤੀ ਤਾ ਜੋ ਕੋਰੋਨਾ ਤੇ ਜਲਦ ਕਾਬੂ ਪਾਇਆ ਜਾ ਸਕੇ। ਇਸ ਮੌਕੇ ਗੁਰਦੀਪ ਰਿੰਕੂ ਪੰਚ, ਕ੍ਰਿਸਨਾ ਪੰਚ, ਅਮਰਦੀਪ ਟੀਨੂ ਮੈਂਬਰ ਬਲਾਕ ਸੰਮਤੀ, ਰਜਿੰਦਰ ਰਾਜੂ ਪੰਚ, ਜਸਬੀਰ ਸ਼ੀਰੀ, ਕਰਨ ਕੁਮਾਰ, ਨਰੇਸ਼ ਨਰ, ਦਵਿੰਦਰ ਨਰ, ਰੁਪਿੰਦਰ ਬੱਬੂ, ਸੋਨੂੰ ਨਰ ਤੇ ਪਤਵੰਤੇ ਹਾਜ਼ਰ ਸਨ।
 

super visa