ਲੁਧਿਆਣਾ ’ਚ ਵੀ ਸਾਹਮਣੇ ਆਇਆ ਕੋਰੋਨਾ ਦਾ ਮਾਮਲਾ
ਲੁਧਿਆਣਾ, 25 ਮਾਰਚ (ਨਿਊਜ85ਪੰਜਾਬ) – ਸੂਬੇ ਅੰਦਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਬੀਤੀ ਸ਼ਾਮ ਸੂਬੇ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਖੇ ਵੀ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਭਰ ਅੰਦਰ ਦਹਿਸਤ ਫੈਲ ਗਈ। ਜਿਕਰਯੋਗ ਹੈ ਕਿ ਲੁਧਿਆਣਾ ਇਕ ਸੰਘਣੀ ਅਬਾਦੀ ਵਾਲਾ ਸ਼ਹਿਰ ਹੈ ਅਤੇ ਕੋਰੋਨਾ ਦੇ ਪ੍ਰਭਾਵ ਤੋਂ ਬਚਣ ਲਈ ਸ਼ਹਿਰ ਵਾਸੀਆਂ ਲਈ ਸਾਵਧਾਨੀ ਵਰਤਣਾ ਬਹੁਤ ਜਰੂਰੀ ਹੈ। ਬੇਸ਼ਕ ਦੇਸ਼ ਭਰ ਅੰਦਰ ਲਾਕ ਡਾਊਨ ਕਰ ਦਿੱਤਾ ਗਿਆ ਹੈ ਪਰ ਵੇਖਣ ਵਿਚ ਆ ਰਿਹਾ ਹੈ ਕਿ ਸੂਬੇ ਪੰਜਾਬ ਅੰਦਰ ਅਜੇ ਵੀ ਕਈ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀ ਲੈ ਰਹੇ ਅਤੇ ਬਿਨ੍ਹਾਂ ਕੰਮ ਤੋਂ ਸੜਕਾਂ ਤੇ ਘੁੰਮ ਰਹੇ ਹਨ ਜੋ ਜਿੱਥੇ ਆਪਣੇ ਲਈ ਮੁਸੀਬਤ ਖੜੀ ਕਰ ਰਹੇ ਹਨ ਉੱਥੇ ਹੀ ਦੂਸਰਿਆ ਲਈ ਵੀ ਵੱਡੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਹੇ ਹਨ।
.jpg)



.jpg)




.jpg)
.jpeg)

.jpeg)

.jpeg)
