ਲੋਕ ਘਰਾਂ ਦੇ ਅੰਦਰ ਰਹਿ ਕੇ ਕੋਰੋਨਾ ਤੇ ਕਾਬੂ ਪਾਉਣ ਲਈ ਦੇਸ਼ ਦਾ ਸਹਿਯੋਗ ਕਰਨ – ਪਹਿਲਵਾਨ ਵਿਰਕ

ਲੋਕ ਘਰਾਂ ਦੇ ਅੰਦਰ ਰਹਿ ਕੇ ਕੋਰੋਨਾ ਤੇ ਕਾਬੂ ਪਾਉਣ ਲਈ ਦੇਸ਼ ਦਾ ਸਹਿਯੋਗ ਕਰਨ – ਪਹਿਲਵਾਨ ਵਿਰਕ

ਫਗਵਾੜਾ, 27 ਮਾਰਚ (ਨਿਊਜ85ਪੰਜਾਬ) – ਬੀਤੇ ਦਿਨੀ ਫਗਵਾੜਾ ਦੇ ਤਿੰਨ ਮਰੀਜ਼ ਜੋ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਸਨ ਕੋਰੋਨਾ ਪਾਜਟੀਵ ਨਿਕਲਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਾਰੇ ਪਿੰਡ ਨੂੰ ਸਿਲ ਕਰਦੇ ਹੋਏ ਬਾਕੀ ਸ਼ੱਕੀ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਿਰਕ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਨਿਊਜ85ਪੰਜਾਬ ਨਾਲ ਗੱਲ ਕਰਦਿਆ ਹਰਮੇਸ਼ ਪਹਿਲਵਾਨ ਵਿਰਕ ਨੇ ਪਿੰਡ ਵਾਸੀਆਂ ਨੂੰ ਘਰਾਂ ਦੇ ਅੰਦਰ ਰਹਿੰਦੇ ਹੋਏ ਕੋਰੋਨਾ ਤੇ ਕਾਬੂ ਪਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਗਿਣਤੀ ਲੋਕ ਪਿੰਡ ਵਿਰਕ ਅੰਦਰ ਘਰਾਂ ਅੰਦਰ ਬੰਦ ਹੋ ਚੁੱਕੇ ਹਨ ਪਰ ਅਜੇ ਵੀ ਕਈ ਲੋਕ ਗਲੀਆਂ ਅੰਦਰ ਬੇਵਜਾ ਘੁੰਮ ਰਹੇ ਹਨ ਜੋ ਜਿੱਥੇ ਆਪਣੇ ਲਈ ਮੁਸੀਬਤ ਪੈਂਦਾ ਕਰ ਰਹੇ ਹਨ ਉੱਥੇ ਹੀ ਦੂਸਰਿਆ ਲਈ ਵੀ ਖਤਰਾ ਬਣ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੇ ਪਤਵੰਤਿਆਂ ਨੂੰ ਅੱਗੇ ਆ ਕੇ ਬਿਨ੍ਹਾਂ ਕਿਸੇ ਜਾਤੀ ਭੇਦ ਭਾਵ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਤਾ ਜੋ ਕੋਈ ਭੁੱਖ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਅੰਦਰ ਉਹ ਪਿੰਡ ਵਾਸੀਆਂ ਦੇ ਨਾਲ ਖੜੇ ਹਨ।
 

super visa