ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਘਰ ਘਰ ਜਾ ਕੇ ਪਹੁੰਚਾਇਆ ਲੋੜਵੰਦਾਂ ਤੱਕ ਰਾਸ਼ਨ
ਫਿਲੌਰ, 27 ਮਾਰਚ, (ਨਿਊਜ85ਪੰਜਾਬ) – ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਪੰਜਾਬ ਸਮੇਤ ਪੂਰਾ ਦੇਸ਼ 14 ਅਪ੍ਰੈਲ ਤੱਕ ਲਾਕ ਡਾਊਨ ਹੈ। ਇਸ ਲਾਕ ਡਾਊਨ ਕਾਰਨ ਗਰੀਬ ਦਿਹਾੜੀਦਾਰ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਸਤਾ ਹੈ, ਹਲਕਾ ਫਿਲੌਰ ਅੰਦਰ ਜਿੱਥੇ ਵੱਖ ਵੱਖ ਸਮਾਜ ਸੇਵੀ ਜਥੇਬੰਦਿਆਂ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦਾ ਕਾਰਜ਼ ਕਰ ਰਹੀਆਂ ਹਨ ਉੱਥੇ ਹੀ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖੈਹਿਰਾ ਵਲੋਂ ਹਲਕੇ ਦੇ ਗਰੀਬ ਲੋੜਵੰਦ ਪਰਿਵਾਰਾਂ ਤੱਕ ਆਪ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਕਿਹਾ ਕਿ ਇਸ ਆਫ਼ਤ ਦੀ ਘੜੀ ਅੰਦਰ ਸ੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੇ ਲੋਕਾਂ ਦੇ ਨਾਲ ਖੜ ਹੈ ਅਤੇ ਜਿਸ ਗਰੀਬ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਵੇ ਉਹ ਹਲਕਾ ਫਿਲੌਰ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ। ਇਸ ਆਫਤ ਦੀ ਘੜੀ ਤੇ ਕਾਬੂ ਪਾਉਣ ਲਈ ਉਨ੍ਹਾਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿ ਕੇ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾ ਜੋ ਕੋਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਜਲਦ ਜਿੱਤਿਆ ਜਾ ਸਕੇ।
.jpg)








.jpg)
.jpeg)

.jpeg)

.jpeg)
