ਸਰਕਾਰੀ ਰਾਸ਼ਨ ਦੀ ਵੰਡ ਬਿਨਾਂ ਕਿਸੇ ਭੇਦਭਾਵ ਤੋਂ ਹੋਵੇ ਗਰੀਬਾਂ ਤੱਕ ਜਲਦ ਪੁੱਜੇ ਰਾਸ਼ਨ - ਅੰਮ੍ਰਿਤਪਾਲ ਭੌਂਸਲੇ

ਸਰਕਾਰੀ ਰਾਸ਼ਨ ਦੀ ਵੰਡ ਬਿਨਾਂ ਕਿਸੇ ਭੇਦਭਾਵ ਤੋਂ ਹੋਵੇ ਗਰੀਬਾਂ ਤੱਕ ਜਲਦ ਪੁੱਜੇ ਰਾਸ਼ਨ - ਅੰਮ੍ਰਿਤਪਾਲ ਭੌਂਸਲੇ

ਫਿਲੌਰ, 10 ਅਪ੍ਰੈਲ (ਰਜਿੰਦਰ ਕੁਮਾਰ) ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਗਰੀਬ ਤੇ ਲੋੜਬੰਦ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਰਾਸ਼ਨ ਦੀ ਵੰਡ ਪ੍ਰਣਾਲੀ ‘ਤੇ ਸਵਾਲ ਉਠਾਏ ਹਨ। ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਬਹੁਤੇ ਲੋੜਵੰੰਦਾ ਤੱਕ ਅਜੇ ਤੱਕ ਰਾਸ਼ਨ ਨਹੀਂ ਪਹੁੰਚਿਆ,ਸਰਕਾਰ ਨੂੰ ਹੋਰ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਭੇਦਭਾਵ ਲੋੜਵੰਦਾਂ ਤੱਕ ਪਹੁੁੰਚ ਕੇ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਸਰਕਾਰ ਵੱਲੋਂ ਜਾਰੀ ਕੀਤੇ ਨੰਬਰ ਤੇ ਫੋਨ ਕਰ ਰਾਸ਼ਨ ਮਦਦ ਮੰਗਦਾ ਹੈ ਤਾਂ ਪੁਲਿਸ ਜਾ ਕੇ ਲੋਕਾਂ ਨੂੰ ਜਲੀਲ ਕਰਦੀ ਹੈ। ਅੰਮ੍ਰਿਤਪਾਲ ਭੌਂਸਲੇ ਨੇ ਕੋਰੋਨਾ ਲੜਾਈ ਦੌਰਾਨ ਡਾਕਟਰਾਂ, ਪੰਜਾਬ ਪੁਲਿਸ ਤੇ ਸਫ਼ਾਈ ਕਰਮਚਾਰੀਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਰਜਿਟਰੇਸ਼ਨ ਲਈ ਟੋਲ ਫ਼ਰੀ ਨੰਬਰ ਜਾਰੀ ਕੀਤਾ ਜਾਵੇ ਤਾਂ ਕਿ ਕੋਈ ਵੀ ਸਰਕਾਰ ਵਲੋਂ ਮਿਲਣ ਵਾਲੇ ਲਾਭ ਤੋਂ ਵਾਂਝਾ ਨਾ ਰਹਿ ਸਕੇ। ਉਹਨਾਂ ਕਿਹਾ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਹਨਾਂ ਨੂੰ ਤਰੁੰਤ ਬਹਾਲ ਕੀਤਾ ਜਾਵੇ।

super visa