ਸਾਂਝੀਵਾਲਤਾ ਦਾ ਹੋਕਾ ਦੇ ਰਹੇ ਨੇ ਬੀਹਲਾ ਵਾਸੀ
ਟੱਲੇਵਾਲ-ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਰ ਕੋਈ ਪੱਬਾਂ ਭਾਰ ਹੋਇਆ ਪਿਆ ਹੈ ਪਰ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਬਹੁਤੀਆਂ ਕੋਸ਼ਿਸਾਂ ਨਹੀਂ ਹੋ ਰਹੀਆਂ। ਜਦੋਂ ਦੇਸ਼ ਅੰਦਰ ਮੰਦਿਰਾਂ ਮਸਜਿਦਾਂ ਦੇ ਝਗੜਿਆਂ ਦਾ ਨਿਬੇੜਾ ਸਰਵ ਉੱਚ ਅਦਾਲਤ ਨੂੰ ਕਰਨਾ ਪਵੇ ਤਾਂ ਅਜਿਹੇ ਸਮੇਂ ਪਿੰਡ ਬੀਹਲਾ ਦੇ ਨਿਵਾਸੀ ਧਾਰਮਿਕ ਕੱਟੜਪੁਣੇ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਪੇਸ਼ ਕਰ ਰਹੇ ਹਨ। ਪਿੰਡ ਵਿੱਚ ਗੁਰਦੁਆਰਾ, ਮੰਦਰ ਅਤੇ ਮਸਜਿਦ ਨਾਲੋਂ-ਨਾਲ ਬਣੇ ਹੋਏ ਹਨ। ਮਸਜਿਦ ਵਿੱਚ ਪੰਜ ਵਾਰ ਬਕਾਇਦਗੀ ਨਾਲ ਨਮਾਜ਼, ਗੁਰਦੁਆਰੇ ਵਿਚ ਸਵੇਰ ਸ਼ਾਮ ਪਾਠ ਅਤੇ ਮੰਦਰ ਵਿੱਚ ਹਰ ਰੋਜ਼ ਪੂਜਾ ਹੁੰਦੀ ਹੈ। ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਦੇ ਸਪੀਕਰ ਵਾਰੀ ਵੰਡ ਕੇ ਹੀ ਚਲਾਏ ਜਾਂਦੇ ਹਨ। ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਆਪਸ ਵਿੱਚ ਨਹੀਂ ਭਿੜਦੀ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਜਦੋਂ ਇੱਕ ਧਾਰਮਿਕ ਸਥਾਨ ਵਿਚ ਪ੍ਰਾਰਥਨਾ ਲਈ ਸਪੀਕਰ ਚਲਦਾ ਹੈ ਤਾਂ ਬਾਕੀ ਦੋਵੇਂ ਸਪੀਕਰ ਬੰਦ ਰਹਿਣ। ਇਨ੍ਹਾਂ ਤਿੰਨਾਂ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਸਿਆਣਪ ਅਤੇ ਚੰਗੀ ਸੋਚ ਸਦਕਾ ਸਾਰਾ ਪਿੰਡ ਅਮਨ ਦਾ ਸੁਨੇਹਾ ਪੂਰੀ ਦੁਨੀਆਂ ਨੂੰ ਦੇ ਰਿਹਾ ਹੈ। ਪਿੰਡ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਰਹਿ ਰਹੇ ਹਨ। ਤਿੰਨੇ ਧਰਮਾਂ ਦੇ ਲੋਕ ਰਲ ਮਿਲ ਕੇ ਇੱਕ ਦੂਜੇ ਦੇ ਖੁਸ਼ੀ ਗਮੀ ਦੇ ਮਾਹੌਲ ‘ਚ ਸ਼ਰੀਕ ਹੁੰਦੇ ਹਨ। ਮਸਜਿਦ ਵਿੱਚ ਈਦ, ਮੰਦਰ ਵਿੱਚ ਹਿੰਦੂ ਸਮਾਗਮ ਮੌਕੇ ਅਤੇ ਗੁਰਦੁਆਰੇ ਵਿੱਚ ਧਾਰਮਿਕ ਸਮਾਗਮਾਂ ਮੌਕੇ ਤਿੰਨੇ ਧਰਮਾਂ ਦੇ ਲੋਕ ਮਿਲ ਕੇ ਖੁਸ਼ੀ ਸਾਂਝੀ ਕਰਦੇ ਹਨ ਅਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਤਿੰਨੇ ਧਰਮਾਂ ਦੇ ਲੋਕਾਂ ਵਲੋਂ ਮਿਲ ਕੇ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਮਾਗਮ ਮੌਕੇ ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਪੂਰੇ ਜੋਸ਼ ਨਾਲ ਸ਼ਾਮਲ ਹੋਏ। ਪੰਗਤ ਵਿੱਚ ਬੈਠ ਕੇ ਇਕੱਠਿਆਂ ਲੰਗਰ ਛਕਿਆ।
ਸਰਪੰਚ ਕਿਰਨਜੀਤ ਸਿੰਘ ਮਿੰਟੂ ਤੇ ਪੰਚ ਪੱਪਾ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਵਿੱਚ 2500 ਦੇ ਕਰੀਬ ਸਿੱਖ, 250 ਦੇ ਕਰੀਬ ਮੁਸਲਮਾਨ ਅਤੇ 100 ਦੇ ਕਰੀਬ ਹਿੰਦੂ ਪਰਿਵਾਰਾਂ ਦੀ ਵਸੋਂ ਹੈ ਜੋ ਹਰ ਸੁੱਖ-ਦੁੱਖ ਦੀ ਘੜੀ ਵਿੱਚ ਇਕ ਦੂਜੇ ਦੀ ਮੱਦਦ ਲਈ ਤਿਆਰ ਰਹਿੰਦੇ ਹਨ।
ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਆਗੂ ਇੰਸਪੈਕਟਰ ਸੁਖਦੇਵ ਸਿੰਘ ਧਾਲੀਵਾਲ ਅਤੇ ਗ੍ਰੰਥੀ ਬੁੱਗਰ ਸਿੰਘ ਨੇ ਕਿਹਾ ਕਿ ਪਰਮਾਤਮਾ ਇੱਕ ਹੈ, ਇਹੀ ਗੁਰੂ ਸਾਹਿਬ ਦਾ ਸੰਦੇਸ਼ ਹੈ ਜਿਸ ਨੂੰ ਪੂਰੇ ਪਿੰਡ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਹੋਇਆ ਹੈ।
.jpg)








.jpg)
.jpeg)

.jpeg)

.jpeg)
