ਸੂਬੇ ’ਚ ਇਸ ਵਾਰ ਸਾਉਣੀ ਦੀ ਫ਼ਸਲ ਹੇਠ 35.85 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ - ਡਾ.ਐਰੀ

ਸੂਬੇ ’ਚ ਇਸ ਵਾਰ ਸਾਉਣੀ ਦੀ ਫ਼ਸਲ ਹੇਠ 35.85 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ - ਡਾ.ਐਰੀ

ਜਲੰਧਰ 19 ਅਪ੍ਰੈਲ (ਸੰਦੀਪ) – ਪੰਜਾਬ ਵਿੱਚ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਹੇਠ 35.85 ਲੱਖ ਹੈਕਟੇਅਰ ਰਕਬਾ ਬੀਜਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਰਕਬੇ ਵਿਚੋਂ 71.5 ਪ੍ਰਤੀ ਰਕਬੇ ਵਿੱਚ ਝੋਨਾ ਅਤੇ ਬਾਸਮਤੀ ਬੀਜਿਆ ਜਾਵੇਗਾ। ਇਹ ਜਾਣਕਾਰੀ ਡਾਇਰੈਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ.ਸੁਤੰਤਰ ਕੁਮਾਰ ਐਰੀ ਨੇ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ 29.20 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਬਿਜਾਈ ਕੀਤੀ ਗਈ ਸੀ ਜਿਸ ਨੂੰ ਇਸ ਸਾਲ ਘਟਾਉਂਦੇ ਹੋਏ 25.63 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ’ਤੇ ਬਾਸਮਤੀ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਵਿੱਚ ਝੋਨੇ ਦੀ ਲਵਾਈ ਵਿੱਚ ਮਜ਼ਦੂਰਾਂ ਦੀ ਆਉਣ ਵਾਲੀ ਘਾਟ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਹੁਣ ਤੋਂ ਹੀ ਝੋਨੇ ਦੀ ਮਸ਼ੀਨਾਂ ਰਾਹੀਂ ਸਿੱਧੀ ਬਿਜਾਈ ਪ੍ਰਾਤੀ ਜਾਗਰੂਕ ਕਰਨ ਦੀਆਂ ਹਦਾਹਿਤਾਂ ਕੀਤੀਆਂ ਗਈਆਂ ਹਨ।
                             ਡਾ. ਐਰੀ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਸਹਿਕਾਰੀ ਸਭਾਵਾਂ ,ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਪਾਸ ਮੌਜੂਦ ਡੀ.ਐਸ.ਆਰ. ਅਤੇ ਪੈਡੀ ਟਰਾਂਸਪਲਾਂਟਰ ਮਸੀਨਾਂ ਦੀ ਉਪਲਬੱਧਤਾ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਹੋਇਆਂ  ਇਨ੍ਹਾਂ ਮਸ਼ੀਨਾਂ ਦੀ ਮੁਰੰਮਤ ਆਦਿ ਕਰਵਾਈ ਜਾ ਰਹੀ ਹੈ ਤਾਂ ਸਮੇ ਸਿਰ ਸਿਰ ਇਹ ਮਸ਼ੀਨਾਂ ਉਪਲਬੱਧ ਹੋ ਸਕਣ।
                             ਡਾ.ਐਰੀ ਨੇ ਇਸ ਸਬੰਧੀ ਸੂਬੇ ਵਿੱਚ ਅਜਿਹੇ ਉਦਮੀ ਕਿਸਾਨਾਂ ਨੂੰ ਝੋਨੇ ਦੀ ਮੈਟ ਨਰਸਰੀ ਜੋ ਕਿ ਪੈਡੀ ਟਰਾਂਸਪਲਾਂਟਰ ਲਈ ਲੋੜੀਂਦੀ ਤਿਆਰ ਕਰਕੇ ਹੋਏ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਅਗੇ ਵੱਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਚਾਹਵਾਨ ਕਿਸਾਨ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਅਗਲੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਜਿਨਾਂ ਥਾਵਾਂ ’ਤੇ ਭਾਰੀ ਖੇਤ ਹਨ ਉਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਤਰਜੀਹ ਦੇਣ ਬਾਰੇ ਵੀ ਸਲਾਹ ਦਿੱਤੀ ਹੈ।
                              ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਸੂਬੇ ਵਿੱਚ ਮੱਕੀ ਹੇਠ 1.60 ਲੱਖ ਹੈਕਟੇਅਰ ਰਕਬਾ ਸੀ ਜਿਸ ਨੂੰ ਇਸ ਸਾਲ ਵਧਾਉਂਦੇ ਹੋਏ 3 ਲੱਖ ਹੈਕਟੇਅਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਮਕਸਦ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਐਨ.ਐਸ.ਸੀ. ਰਾਹੀਂ ਵੱਖ-ਵੱਖ ਹਾਈਬ੍ਰੈਡ ਕਿਸਮਾਂ ਦਾ ਮੱਕੀ ਬੀਜ 135 ਰੁਪਏ ਪ੍ਰਤੀ ਕਿਲੋ ਸਬਸਿਡੀ ਉਪਬੱਧ ਕਰਵਾਇਆ ਜਾਵੇਗਾ। ਇਸ ਤਰ੍ਹਾਂ ਸੂਬੇ ਵਿੱਚ ਕਪਾਹ ਨਰਮੇ ਹੇਠ ਪਿਛਲੇ ਸਾਲ ਦੇ 3.92 ਲੱਖ ਹੈਕਟੇਅਰ ਰਕਬੇ ਨੂੰ ਵਧਾਉਂਦੇ ਹੋਏ ਇਸ ਸਾਲ 5 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਜਾਵੇਗੀ।
                              ਉਨ੍ਹਾਂ ਰਾਜ ਦੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਇਸ ਦੌਰ ਵਿੱਚ ਜਿਥੇ ਪੂਰੀ ਤਰ੍ਹਾਂ ਪੱਕੀ ਕਣਕ ਦੀ ਵਾਢੀ ਕਰਦੇ ਹੋਏ ਸੁਚੱਜੀ ਮੰਡੀਕਰਨ ਕਰਨ ਉਥੇ ਹਰ ਰੋਜ਼ ਵਾਢੀ ਦੀ ਸ਼ੁਰੂਆਤ ਤੋਂ ਪਹਿਲਾਂ ਕੰਬਾਈਲ ਹਰਵੈਸਟਰ ਮਸ਼ੀਨਾਂ ਨੂੰ ਸੈਨੀਟਾਈਜ਼ ਕਰਦੇ ਹੋਏ ਅਤੇ ਸਿਹਤ ਵਿਭਾਗ ਵਲੋਂ ਸਮਾਜਿਕ ਦੂਰੀ ਦੀਆਂ ਦਿਸ਼ਾ ਨਿਰਦੇਸ਼ ਅਪਣਾਉਣੇ ਹੋਏ ਵਾਢੀ ਦਾ ਕੰਮ ਮੁਕੰਮਲ ਕਰਨ।
                             ਡਾ.ਐਰੀ ਨੇ ਕਿਸਾਨ ਵੀਰਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਹੈ ਕਿ ਕਣਕ ਦੀ ਵਾਢੀ ਅਤੇ ਮੰਡੀਕਰਨ ਵਿੱਚ ਕਾਹਲੀ ਨਾ ਕਰਨ ਕਿਉਂਕਿ ਸਰਕਾਰ ਵਲੋਂ ਕਣਕ ਦੇ ਦਾਣੇ-ਦਾਣੇ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਉਪਰੰਤ ਖੇਤਾਂ ਵਿੱਚ ਨਾੜ ਨੂੰ ਅੱਗ ਨਾਲ ਲਗਾਉਣ ਅਤੇ ਖਾਲੀ ਖੇਤਾ ਵਿੱਚ ਮੂੰਗੀ ਜਾਂ ਢਾਂਚੇ ਦੀ ਬਿਜਾਈ ਕਰਨ।                      
 

super visa