ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮੁਹੱਲਾ ਰਵਿਦਾਸਪੁਰਾ ਫਿਲੌਰ ਵਿਖੇ ਜਰੂਰਤਮੰਦਾਂ ਲਈ ਲੰਗਰ ਦੀ ਸੇਵਾ ਆਰੰਭ
ਫਿਲੌਰ, 2 ਅਪ੍ਰੈਲ (ਨਿਊਜ85ਪੰਜਾਬ) – ਕੋਰੋਨਾ ਵਇਰਸ ਕਾਰਨ ਦੇਸ਼ ਅੰਦਰ ਕੀਤੇ ਗਏ ਲਾਕ ਡਾਊਨ ਦੌਰਾਨ ਜਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹੋਏ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮੁਹੱਲਾ ਰਵਿਦਾਸਪੁਰਾ ਫਿਲੌਰ ਵਿਖੇ ਜਰੂਰਤਮੰਦਾਂ ਲਈ ਲੰਗਰ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਜਿੱਥੇ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਗਤਾਂ ਨੂੰ ਫਾਸਲੇ ਨਾਲ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਡੇਰਾ ਸੱਚ ਖੰਡ ਬੱਲਾ, ਡੇਰਾ ਪੰਡਵਾ, ਡੇਰਾ ਪਠਾਨਕੋਟ, ਡੇਰਾ ਨਾਨਕ ਨਗਰੀ ਚਿਹੇੜੂ ਸਮੇਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮਲੇਵਾ ਸੰਗਤਾਂ ਇਸ ਸੰਕਟ ਦੀ ਘੜੀ ਅੰਦਰ ਲੋੜਵੰਦਾਂ ਤੱਕ ਰਾਸ਼ਨ ਅਤੇ ਲੰਗਰ ਪਹੁੰਚਾਉਣ ਦੀ ਸੇਵਾ ਨਿਰੰਤਰ ਨਿਭਾ ਰਹੀਆ ਹਨ।
.jpg)







.jpg)
.jpeg)

.jpeg)

.jpeg)
