ਸੰਗਤਾਂ ਘਰਾਂ ਅੰਦਰ ਰਹਿ ਕੇ ਵਾਹਿਗੁਰੂ ਦਾ ਨਾਮ ਸਿਮਰਣ ਕਰਨ – ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਣਿ ਭਗਤ ਪ੍ਰਤਾਬਪੁਰਾ

ਸੰਗਤਾਂ ਘਰਾਂ ਅੰਦਰ ਰਹਿ ਕੇ ਵਾਹਿਗੁਰੂ ਦਾ ਨਾਮ ਸਿਮਰਣ ਕਰਨ – ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਣਿ ਭਗਤ ਪ੍ਰਤਾਬਪੁਰਾ

ਫਿਲੌਰ, 12 ਅਪ੍ਰੈਲ (ਨਿਊਜ85ਪੰਜਾਬ) – ਨਜਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਦੇਹਰਾ ਬਾਬਾ ਸੈਣਿ ਭਗਤ ਜੀ ਵਿਖੇ ਵਿਸਾਖੀ ਦੇ ਮਹਾਨ ਪੂਰਵ ਅਤੇ ਭਾਈ ਸਾਹਿਬ ਸਿੰਘ ਜੀ ਦੀ ਯਾਦ ਵਿਚ 12 ਅਤੇ 13 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਸਲਾਨਾ ਜੋੜ ਮੇਲਾ ਇਸ ਵਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਇਕੱਠ ਦੇ ਰੂਪ ਵਿਚ ਨਹੀ ਮਨਾਇਆ ਜਾ ਰਿਹਾ। ਇਹ ਜਾਣਕਾਰੀ ਪ੍ਰਧਾਨ ਮੱਖਣ ਪੱਲਣ, ਸੈਕਟਰੀ ਮਾਸਟਰ ਜਸਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਫੌਜੀ ਨੇ ਦਿੰਦਿਆ ਦੱਸਿਆ ਕਿ ਦੇਹਰਾ ਬਾਬਾ ਸੈਣਿ ਭਗਤ ਵਿਖੇ ਸਰਭੱਤ ਦੇ ਭਲੇ ਲਈ ਅਰਦਾਸ ਕੀਤੀ ਜਾ ਰਹੀ ਹੈ ਉਨ੍ਹਾਂ ਸੰਗਤਾਂ ਨੂੰ ਘਰਾਂ ਅੰਦਰ ਰਹਿ ਕੇ ਵਾਹਿਗੁਰੂ ਦਾ ਨਾਮ ਸਿਮਰਣ ਕਰਨ ਦੀ ਬੇਨਤੀ ਕੀਤੀ।
 

super visa