ਹਰ ਲੋੜਵੰਦ ਤੱਕ ਪਹੁੰਚੇਗਾ ਖਾਣਾ ਲੋਕ ਘਰਾਂ ਅੰਦਰ ਰਹਿ ਕੇ ਪ੍ਰਸਾਸ਼ਨ ਦਾ ਸਹਿਯੋਗ ਕਰਨ – ਡੀ.ਐਸ.ਪੀ ਅੱਤਰੀ

ਹਰ ਲੋੜਵੰਦ ਤੱਕ ਪਹੁੰਚੇਗਾ ਖਾਣਾ ਲੋਕ ਘਰਾਂ ਅੰਦਰ ਰਹਿ ਕੇ ਪ੍ਰਸਾਸ਼ਨ ਦਾ ਸਹਿਯੋਗ ਕਰਨ – ਡੀ.ਐਸ.ਪੀ ਅੱਤਰੀ

ਫਿਲੌਰ, 1 ਅਪ੍ਰੈਲ (ਨਿਊਜ85ਪੰਜਬ) – ਕੋਰੋਨਾ ਦੇ ਸੰਕਟ ਕਾਰਨ ਕੋਈ ਵੀ ਲੋੜਵੰਦ ਪਰਿਵਾਰ ਭੁੱਖੇ ਪੇਟ ਨਾ ਸੋਵੇ ਇਸ ਲਈ ਐਸ.ਐਸ.ਪੀ ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਿਲੌਰ ਇਲਾਕੇ ਦੇ ਹਰ ਗਰੀਬ ਤੇ ਲੋੜਵੰਦ ਵਰਗ ਤੱਕ ਡੀ.ਐਸ.ਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਦੇ ਯਤਨਾਂ ਸਦਕਾ ਰਾਸ਼ਨ ਪਹੁੰਚਾਇਆਂ ਜਾ ਰਿਹਾ ਹੈ ਜਿਸ ਤਹਿਤ ਪ੍ਰਸਾਸ਼ਨ ਵਲੋਂ ਮੁਹੱਲਾ ਸੰਤੋਖ ਪੁਰਾ ਸਮੇਤ ਝੁੱਗੀ ਝੋਪੜੀ ਅੰਦਰ ਰਹਿੰਦੇ ਗਰੀਬ ਜਰੂਰਤਮੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਗਿਆ। ਇਸ ਮੌਕੇ ਡੀ.ਐਸ.ਪੀ ਅੱਤਰੀ ਨੇ ਕਿਹਾ ਕਿ ਹਰ ਲੋੜਵੰਦ ਤੱਕ ਰਾਸ਼ਨ ਪਹੁੰਚਾ ਕੇ ਜਿੱਥੇ ਪੰਜਾਬ ਪੁਲਿਸ ਆਪਣਾ ਫਰਜ ਨਿਭਾ ਰਹੀ ਹੈ ਉੱਥੇ ਹੀ ਲੋੜ ਹੈ ਲੋਕ ਵੀ ਘਰਾਂ ਅੰਦਰ ਰਹਿ ਕੇ ਪ੍ਰਸਾਸ਼ਨ ਅਤੇ ਸਰਕਾਰ ਦਾ ਸਾਥ ਦੇਣ ਤਾ ਜੋ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਜਲਦ ਖਤਮ ਕੀਤਾ ਜਾ ਸਕੇ
 

super visa