ਹਰੀਪੁਰ ਖਾਲਸਾ ਫਿਲੌਰ ਵਿਖੇ ਸਮਾਜ ਸੇਵੀ ਐਨ.ਆਰ.ਆਈ ਮਹਿੰਦਰ ਸਿੰਘ ਢਿੱਲੋਂ ਅਤੇ ਸਮੂਹ ਢਿੱਲੋਂ ਪਰਿਵਾਰ ਵਲੋਂ 260 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਫਿਲੌਰ, 3 ਮਈ (ਰਜਿੰਦਰ ਕੁਮਾਰ) – ਕੋਰੋਨਾ ਵਾਇਰਸ ਨਾਲ ਅੱਜ ਭਾਰਤ ਸਮੇਤ ਪੂਰੀ ਦੁਨੀਆ ਜੂਝ ਰਹੀ ਹੈ। ਪੰਜਾਬ ਅੰਦਰ ਵੀ ਕਰਫ਼ਿਊ ਲੱਗਾ ਹੋਣ ਕਾਰਨ ਲੋਕ ਘਰਾਂ ਦੇ ਅੰਦਰ ਬੰਦ ਹਨ। ਸੂਬੇ ਅੰਦਰ ਬੇਸ਼ਕ ਸਰਕਾਰ ਵਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰ ਸੂਬੇ ਭਰ ਅੰਦਰ ਸਮਾਜ ਸੇਵੀ ਜਥੇਬੰਦੀਆਂ ਵੀ ਵੱਡੇ ਪੱਧਰ ਤੇ ਜਰੂਰਤਮੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਇਕ ਮਸੀਹਾ ਵਜੋਂ ਕੰਮ ਕਰ ਰਹੀਆ ਹਨ। ਜਿਕਰਯੋਗ ਹੈ ਕਿ ਫਿਲੌਰ ਨਜ਼ਦੀਕੀ ਪਿੰਡ ਹਰੀਪੁਰ ਖਾਲਸਾ ਵਿਖੇ ਵੀ ਸਮਾਜ ਸੇਵੀ ਐਨ.ਆਰ.ਆਈ ਮਹਿੰਦਰ ਸਿੰਘ ਢਿੱਲੋਂ ਅਤੇ ਸਮੂਹ ਢਿੱਲੋਂ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਹਰੀਪੁਰ ਖਾਲਸਾ ਦੀ ਸਹਾਇਤਾ ਨਾਲ ਤਕਰੀਬਨ 260 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਹਰੀਪੁਰ ਖਾਲਸਾ ਅਤੇ ਪਿੰਡ ਵਾਸੀਆਂ ਵਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ।
.jpg)



.jpg)



.jpg)
.jpeg)

.jpeg)

.jpeg)
