ਹੁਣ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਮਤ ’ਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਝਾੜੂ ਅਤੇ ਵਾਈਪਰ
ਜਲੰਧਰ 10 ਅਪ੍ਰੈਲ – (ਨਿਊਜ85ਪੰਜਾਬ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਕਪੜੇ ਧੋਣ ਵਾਲਾ ਸਾਬਣ, ਮਾਸਕ, ਝਾੜੂ ਅਤੇ ਵਾਈਪਰ ਆਦਿ ਚੀਜਾਂ ਦੀ ਵੱਧ ਕੀਮਤ ਵਸੂਲਣ ਨੂੰ ਰੋਕਣ ਲਈ ਹੁਣ ਜਲਦੀ ਹੀ ਇਨਾਂ ਚੀਜਾਂ ਦੀ ਨਿਰਧਾਰਿਤ ਕੀਮਤ ’ਤੇ ਘਰਾਂ ਤੱਕ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਹੈਂਡ ਸੈਨੀਟਾਈਜ਼ਰ ਦੀ ਵੱਡੀ ਮੰਗ ਹੋਣ ਕਰਕੇ ਕੁਝ ਮੁਨਾਫ਼ਾਖੋਰਾਂ ਵਲੋਂ ਜਰੂਰੀ ਚੀਜ਼ਾਂ ਦੀ ਨਕਲੀ ਘਾਟ ਵਿਖਾ ਕੇ ਵੱਧ ਕੀਮਤਾਂ ਵਸੂਲਣ ਸਬੰਧੀ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੋ ਵੱਡੀਆਂ ਡਿਸਟਿਲਰੀਆਂ ਨੂੰ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰ ਸਪਲਾਈ ਕਰਨ ਲਈ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹੈਂਡ ਸੈਨੀਟਾਈਜ਼ਰ 50 ਤੋਂ 500 ਐਮ.ਐਲ.ਦੀਆਂ ਵੱਖ-ਵੱਖ ਬੋਤਲਾਂ ਦੀ ਵਿੱਚ ਮਿਲਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਜਰੂਰੀ ਚੀਜ਼ਾਂ ਜਿਵੇਂ ਦੁੱਧ, ਸਬਜ਼ੀਆਂ, ਕਰਿਆਨਾ, ਫ਼ਲ ਅਤੇ ਦਵਾਈਆਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਹੁਣ ਇਸੇ ਤਰੀਕੇ ਨਾਲ ਨਿਰਧਾਰਿਤ ਕੀਮਤਾਂ ’ਤੇ ਹੈਂਡ ਸੈਨੀਟਾਈਜ਼ਰ ਵੀ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦਾ ਇਕੋ ਮਨੋਰਥ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕਰਨਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਬਜ਼ਾਰ ਵਿਚ ਜਰੂਰੀ ਚੀਜਾਂ ਦੀ ਕੋਈ ਘਾਟ ਨਹੀਂ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਜਰੂਰੀ ਚੀਜਾਂ ਦੀ ਨਿਰਵਿਘਨ ਸਪਲਾਈ ਲਈ ਪਾਬੰਦ ਹੈੋ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੇ ਬਰਾਬਰ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਹੱਥ ਧੋਣ ਲਈ ਸਾਬਣ ਅਤੇ ਪਾਣੀ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਹੈਂਡ ਸੈਨੀਟਾਈਜ਼ਰ ਉਦੋਂ ਹੀ ਵਰਤਣਾ ਚਾਹੀਦਾ ਹੈ ਜਦੋਂ ਸਾਬਣ ਅਤੇ ਪਾਣੀ ਕੋਲ ਨਾ ਹੋਵੇ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਵਲੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਅਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ।
.jpg)



.jpg)




.jpg)
.jpeg)

.jpeg)

.jpeg)
