ਜ਼ਿਲਾ ਪ੍ਰਸ਼ਾਸਨ ਨੇ 103099 ਲੀਟਰ ਦੁੱਧ, 855 ਕਿਲੋ ਪਨੀਰ, 9759 ਕਿਲੋ ਦਹੀਂ,10824 ਲੀਟਰ ਲੱਸੀ, 361 ਕਿਲੋ ਖੀਰ ਅਤੇ 5685 ਕੁਇੰਟਲ ਸਬਜ਼ੀਆਂ ਅਤੇ ਫ਼ਲ ਲੋਕਾਂ ਦੇ ਘਰਾਂ ਤੱਕ ਪਹੁੰਚਾਏ

ਜ਼ਿਲਾ ਪ੍ਰਸ਼ਾਸਨ ਨੇ 103099 ਲੀਟਰ ਦੁੱਧ, 855 ਕਿਲੋ ਪਨੀਰ, 9759 ਕਿਲੋ ਦਹੀਂ,10824 ਲੀਟਰ ਲੱਸੀ, 361 ਕਿਲੋ ਖੀਰ ਅਤੇ 5685 ਕੁਇੰਟਲ ਸਬਜ਼ੀਆਂ ਅਤੇ ਫ਼ਲ ਲੋਕਾਂ ਦੇ ਘਰਾਂ ਤੱਕ ਪਹੁੰਚਾਏ

ਜਲੰਧਰ , 30 ਅਪ੍ਰੈਲ (ਸੰਦੀਪ) – ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਅੱਜ ਜ਼ਿਲਾ ਪ੍ਰਸ਼ਾਸਨ ਵਲੋਂ 103099 ਲੀਟਰ ਦੁੱਧ ਅਤੇ 5685 ਕੁਇੰਟਲ ਫ਼ਲ ਅਤੇ ਸਬਜ਼ੀਆਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆ ਗਈਆਂ।
                          ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਿਲਕ ਫ਼ੈਡ, ਮੰਡੀ ਬੋਰਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਹਰ ਖੇਤਰਾਂ ਵਿੱਚ ਜਰੂਰੀ ਚੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
                         ਜਨਰਲ ਮੇਨੈਜਰ ਮਿਲਕਫੈਡ ਸ੍ਰੀ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵੇਰਕਾ ਦੀਆਂ ਟੀਮਾਂ ਵਲੋਂ ਜ਼ਿਲੇ ਦੇ ਵੱਧ ਤੋਂ ਵੱਧ ਘਰਾਂ ਵਿੱਚ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਵੇਰਕੇ ਦੇ ਅਧਿਕਾਰਤ ਡੀਲਰਾਂ ਵਲੋ 103099 ਲੀਟਰ ਦੁੱਧ, 855 ਕਿਲੋ ਪਨੀਰ, 9759 ਕਿਲੋ ਦਹੀਂ,10824 ਲੀਟਰ ਲੱਸੀ, 361 ਕਿਲੋ ਖੀਰ ਅਤੇ 5685 ਲੋਕਾਂ ਦੇ ਘਰਾਂ ਤੱਕ ਪਹੁੰਚਾਏ ਗਏ। ਇਸੇ ਤਰਾਂ ਜ਼ਿਲਾ ਮੰਡੀ ਅਫ਼ਸਰ ਜਲੰਧਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ 5685 ਕੁਇੰਟਲ ਫ਼ਲ ਅਤੇ ਸਬਜ਼ੀਆਂ ਲੋਕਾਂ ਦੇ ਘਰਾਂ ਤੱਕ ਯਕੀਨੀ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
                            ਇਸੇ ਤਰਾਂ ਜ਼ਿਲਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਵੀ ਵੱਖ-ਵੱਖ ਟੀਮਾਂ ਰਾਹੀਂ ਕਰਿਆਨਾ ਅਤੇ ਹੋਰ ਜਰੂਰੀ ਸਮਾਨ ਨੂੰ ਲੋਕਾਂ ਦੇ ਪਹੁੰਚ ਗੋਚਰ ਬਣਾਇਆ ਗਿਆ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਜਰੂਰੀ ਚੀਜ਼ਾਂ ਦੀ ਪ੍ਰਾਪਤੀ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

super visa