ਜ਼ਿਲਾ ਪ੍ਰਸ਼ਾਸਨ ਵਲੋਂ 96520 ਲੀਟਰ ਦੁੱਧ, 811 ਕਿਲੋ ਪਨੀਰ, 9808 ਕਿਲੋ ਦਹੀਂ, 7440 ਲੀਟਰ ਲੱਸੀ, 423 ਕਿਲੋ ਖੀਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ

ਜ਼ਿਲਾ ਪ੍ਰਸ਼ਾਸਨ ਵਲੋਂ 96520 ਲੀਟਰ ਦੁੱਧ, 811 ਕਿਲੋ ਪਨੀਰ, 9808 ਕਿਲੋ ਦਹੀਂ, 7440 ਲੀਟਰ ਲੱਸੀ, 423 ਕਿਲੋ ਖੀਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ

ਜਲੰਧਰ 13 ਅਪ੍ਰੈਲ (ਨਿਊਜ85ਪੰਜਾਬ) - ਜਿਲੇ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਘਰਾਂ ਤੱਕ ਜਰੂਰੀ ਚੀਜਾਂ ਪਹੁੰਚਾਉਣ ਦੀ ਕੜੀ ਵਜੋਂ ਜ਼ਿਲਾ ਪ੍ਰਸ਼ਾਸਨ ਵਲੋਂ 98438 ਲੀਟਰ ਦੁੱਧ ਤੋਂ ਇਲਾਵਾ 4500 ਸੁੱਕੇ ਰਾਸ਼ਨ ਦੇ ਪੈਕਟ ਲੋੜਵੰਦ ਲੋਕਾਂ ਵਿੱਚ ਵੰਡੇ ਗਏ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਵੇਰਕਾ, ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਅਨੇਕਾਂ ਟੀਮਾਂ ਵਲੋਂ ਜਰੂਰੀ ਚੀਜਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਲੋੜਵੰਦ ਲੋਕਾਂ ਵਿੱਚ ਸੁੱਕੇ ਰਾਸ਼ਨ ਦੀ ਵੰਡ ਕੀਤੀ ਗਈ। ਜਨਰਲ ਮੇਨੈਜਰ ਵੇਰਕਾ ਰੁਪਿੰਦਰ ਸਿੰਘ ਸੇਖੋਂ ਦੀ ਦੇਖਰੇਖ ਹੇਠ ਵੇਰਕਾ ਦੀਆਂ ਟੀਮਾਂ ਵਲੋਂ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਨੂੰ ਵੱਧ ਤੋਂ ਵੱਧ ਘਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਵੇਰਕਾ ਦੀ ਟੀਮ ਵਲੋਂ 96520 ਲੀਟਰ ਦੁੱਧ, 811 ਕਿਲੋ ਪਨੀਰ, 9808 ਕਿਲੋ ਦਹੀਂ, 7440 ਲੀਟਰ ਲੱਸੀ ਅਤੇ 423 ਕਿਲੋ ਖ਼ੀਰ ਆਥੋਰਾਈਜ਼ ਡੀਲਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਸੇ ਤਰਾਂ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਲੋੜਵੰਦ ਲੋਕਾਂ ਨੂੰ 4500 ਸੁੱਕੇ ਰਾਸ਼ਨ ਦੇ ਪੈਕੇਟ ਵੀ ਵੰਡੇ ਗਏ ਜਿਸ ਵਿੱਚ 10 ਕਿਲੋ ਆਟਾ, 2 ਕਿਲੋ ਦਾਲਾਂ ਅਤੇ 2 ਕਿਲੋ ਖੰਡ ਮੌਜੂਦ ਸੀ। ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਵਿਭਾਗੀ ਟੀਮਾਂ ਰਾਹੀਂ ਲੋਕਾਂ ਨੂੰ ਕਰਿਆਨਾ ਦਾ ਸਮਾਨ ਵੀ ਘਰਾਂ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਹੈ।
 

super visa