ਜ਼ਿਲਾ ਪ੍ਰਸ਼ਾਸਨ ਵਲੋਂ ਮੈਰੀਟੋਰੀਅਸ ਕੁਆਰੰਟੀਨ ਸੈਂਟਰ ਵਿਖੇ ਸ਼ਰਧਾਲੂਆਂ ਸਮੇਤ ਲੋਕਾਂ ਦੀ ਕਾਊਂਸਲਿੰਗ ਸ਼ੁਰੂ
ਜਲੰਧਰ, 5 ਮਈ (ਸੰਦੀਪ) – ਇਕ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਮੈਰੀਟੋਰੀਅਸ ਸਕੂਲ ਵਿਖੇ ਸ੍ਰੀ ਹਜ਼ੂਰ ਸਾਹਿਬ ,ਨਾਂਦੇੜ ਤੋਂ ਆਏ ਸ਼ਰਧਾਲੂਆਂ ਸਮੇਤ ਹੋਰਨਾਂ ਲੋਕਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਉਨਾਂ ਦੀ ਤੰਦਰੁਸਤੀ ਲਈ ਕਾਊਂਸਲਿੰਗ ਸ਼ੈਸ਼ਨ ਕਰਵਾਇਆ ਗਿਆ।
ਇਹ ਵਿੱਲਖਣ ਪਹਿਲ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਦੂਰ ਅੰਦੇਸ਼ੀ ਸੋਚ ਹੈ ਜਿਸ ਦਾ ਮੁੱਖ ਮੰਤਰੀ ਸਰਧਾਲੂਆਂ ਅਤੇ ਹੋਰਨਾਂ ਲੋਕਾਂ ਨੂੰ ਜੋ ਦੂਸਰੇ ਰਾਜਾਂ ਤੋਂ ਵਾਪਿਸ ਆਏ ਹਨ ਨੂੰ ਤਨਾਅ ਮੁਕਤ ਰੱਖਿਆ ਜਾ ਸਕੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਲੋਕਾਂ ਦੀ ਰੋਜ਼ਾਨਾ ਕਾਊਂਸਲਿੰਗ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਸਿਹਤ ਵਿਭਾਗ ਨੂੰ ਸਪਸ਼ਟ ਕਿਹਾ ਕਿ ਇਨਾਂ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਤੋਂ ਬਾਅਦ ਸੀਨੀਅਰ ਮੈਡੀਕਲ ਅਫ਼ਸਰ ਡਾ.ਰਮਨ ਕੁਮਾਰ, ਡਾ.ਭੁਪਿੰਦਰ ਸਿੰਘ ਅਤੇ ਡਾ.ਮਨਪ੍ਰੀਤ ਕੌਰ ਵਲੋਂ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਇਨਾਂ ਲੋਕਾਂ ਦਾ ਕਾਊਂਸਲਿੰਗ ਸ਼ੈਸਨ ਕਰਵਾਇਆ ਗਿਆ।
ਕਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਰਹਿਣ ਕਰਕੇ ਇਹ ਸੁਭਾਵਿਕ ਹੈ ਕਿ ਇਹ ਲੋਕ ਤਨਾਅ ਦਾ ਸਾਹਮਣਾ ਕਰ ਰਹੇ ਹੋਣ, ਇਸ ਲਈ ਇਨਾਂ ਸਭ ਕਾਰਨਾਂ ਨੂੰ ਦੇਖਦੇ ਹੋਏ ਇਹ ਕਾਊਂਸਲਿੰਗ ਸ਼ੈਸਨ ਸ਼ੁਰੂ ਕਰਵਾਏ ਗਏ ਹਨ। ਮਾਨਸਿਕ ਤੌਰ 'ਤੇ ਕਾਊਂਸਲਿੰਗ ਦਾ ਮੁੱਖ ਮੰਤਵ ਜੋ ਲੋਕ ਕੁਆਰੰਟੀਨ ਸੈਂਟਰ ਵਿਖੇ ਰਹਿ ਰਹੇ ਹਨ ਜੇਕਰ ਉਹ ਕਿਸੇ ਮਾਨਸਿਕ ਤਣਾਅ ਵਿੱਚ ਹਨ ਤਾਂ ਉਹ ਇਸ ਤੋਂ ਬਾਹਰ ਆ ਸਕਣ। ਉਨਾਂ ਕਿਹਾ ਕਿ ਇਨਾਂ ਲੋਕਾਂ ਦੀ ਕਾਊਂਸਲਿੰਗ ਇਸ ਲਈ ਵੀ ਜਰੂਰੀ ਹੈ ਕਿ ਇਸ ਤਨਾਅ ਵਾਲੇ ਮਾਹੌਲ ਵਿੱਚ ਇਨਾਂ ਲੋਕਾਂ ਨੂੰ ਉਤਸ਼ਾਹਿਤ ਕਰਕੇ ਇਨਾਂ ਦੇ ਮਨੋਬਲ ਨੂੰ ਉਚਾ ਚੁਕਿਆ ਜਾ ਸਕੇ। ਸਕੂਲ ਵਿਖੇ ਕਾਊਂਸਲਿੰਗ ਸੈਂਸਨ ਸ਼ਰਧਾਲੂਆਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਦਾ ਮਨੋਬਲ ਉਚੱਾ ਚੁੱਕਣ ਲਈ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸਕੂਲ ਦਾ ਦੌਰਾ ਕਰਕੇ ਕੁਆਰੰਟੀਨ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਨਾਂ ਲੋਕਾਂ ਨੂੰ ਅਰਾਮ ਨਾਲ ਠਹਿਰਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਨਾਂ ਲੋਕਾਂ ਨੂੰ ਸਮੇਂ ਸਿਰ ਭੋਜਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਾ.ਰਮਨ ਕੁਮਾਰ ਅਤੇ ਜ਼ਿਲਾ ਸਿੱਖਿਆ ਅਫ਼ਸਰ ਹਰਿੰਦਰ ਪਾਲ ਸਿੰਘ ਵਲੋਂ ਜ਼ਿਲਾ ਪ੍ਰਸ਼ਾਸਨ ਦੁਆਰਾ ਕੀਤੇ ਗਏ ਸਾਰੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
.jpg)



.jpg)




.jpg)
.jpeg)

.jpeg)

.jpeg)
