ਜ਼ਿਲਾ ਪ੍ਰਸ਼ਾਸਨ ਵਲੋਂ ਮੈਰੀਟੋਰੀਅਸ ਸਕੂਲ ਦੇ ਕੁਆਰੰਟੀਨ ਸੈਂਟਰ 'ਚ ਲੋਕਾਂ ਲਈ ਸੰਖੇਪ ਯੋਗਾ ਸ਼ੈਸਨ ਸ਼ੁਰੂ
ਜਲੰਧਰ, 6 ਮਈ (ਸੰਦੀਪ) – ਜ਼ਿਲਾ ਪ੍ਰਸ਼ਾਸਨ ਵਲੋਂ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਸਮੇਤ ਹੋਰਨਾਂ 246 ਲੋਕਾਂ ਨੂੰ ਬੱਚਿਆਂ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰਵਿਖੇ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਦੀ ਕੜੀ ਵਜੋਂ ਸੰਖੇਪ ਵਿੱਚ ਯੋਗਾ ਸ਼ੈਸਨ ਸ਼ੁਰੂ ਕਰਵਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ.ਰਮਨ ਸ਼ਰਮਾ ਵਲੋਂ ਯੋਗਾ ਅਤੇ ਸਿਹਤ ਸੰਭਾਲ ਸਬੰਧੀ ਸ਼ਰਧਾਲੂਆਂ ਤੇ ਹੋਰ ਲੋਕਾਂ ਨੂੰ ਜਿਹੜੇ ਕਿ ਕੁਆਰੰਟੀਨ ਸੈਂਟਰ ਵਿਖੇ ਠਹਿਰੇ ਹੋਏ ਹਨ ਨੂੰ ਸੁਝਾਅ ਦਿੱਤੇ ਗਏ। ਉਨਾ ਕਿਹਾ ਕਿ ਸਦੀਆਂ ਤੋਂ ਯੋਗਾ ਭਾਰਤ ਲਈ ਸਿਹਤਮੰਦ ਅਤੇ ਪ੍ਰਗਤੀਸ਼ੀਲ ਜਿੰਦਗੀ ਦਾ ਅਧਾਰ ਰਿਹਾ ਹੈ। ਉਨਾਂ ਕਿਹਾ ਕਿ ਇਸ ਸਮੇਂ ਜਦੋਂ ਕੋਵਿਡ-19 ਫੈਲ ਰਿਹਾ ਹੈ ਤਾਂ ਯੋਗਾ ਸਿਹਤਮੰਦ ਅਤੇ ਤਨਾਅ ਮੁਕਤ ਰਹਿਣ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਿਹਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਇਕ ਨੂੰ ਰੋਜ਼ਾਨਾ ਇਕ ਘੰਟਾ ਯੋਗਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਿਹਤਮੰਦ ਜਿੰਦਗੀ ਦਾ ਲਾਭ ਉਠਾ ਸਕਣ। ਉਨਾਂ ਕਿਹਾ ਕਿ ਯੋਗਾ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ। ਡਾ.ਸ਼ਰਮਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਯੋਗਾ ਦਾ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡੇ ਪੁਰਵਜ਼ਾਂ ਵਲੋਂ ਦਿਖਾਇਆ ਗਿਆ ਇਹ ਮਾਰਗ ਸਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਵੱਡੇ ਪੱਧਰ 'ਤੇ ਫੈਲਣ ਨਾਲ ਸਾਡੇ ਸਭ ਦੇ ਮਨਾਂ ਵਿੱਚ ਡਰ ਪੈਦਾ ਹੋਣਾ ਕੁਦਰਤੀ ਹੈ। ਉਨਾਂ ਕਿਹਾ ਕਿ ਇਹ ਸਾਰੇ 246 ਲੋਕ ਲੰਬੇ ਸਮੇਂ ਤੋਂ ਅਪਣੇ ਘਰਾਂ ਤੋਂ ਦੂਰ ਹਨ,ਇਸ ਲਈ ਇਹ ਸੁਭਾਵਿਕ ਹੈ ਕਿ ਘਰਾਂ ਤੋਂ ਦੂਰ ਰਹਿਣ ਕਰਕੇ ਇਹ ਤਨਾਅ ਹੇਠ ਹੋਣ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਯੋਗਾ ਉਨਾਂ ਦਾ ਤਨਾਅ ਘੱਟ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨਾਂ ਕਿਹਾ ਕਿ ਯੋਗਾ ਅਭਿਆਸ ਸਰੀਰਿਕ ਅਤੇ ਮਾਨਸਿਕ ਸੰਤੁਲਨ ਨੂੰ ਬਰਕਰਾਰ ਰੱਖਣ ਦੇ ਨਾਲ ਸਿਹਤਮੰਦ ਜਿੰਦਗੀ ਨੂੰ ਯਕੀਨੀ ਬਣਾਏਗਾ ਇਸੇ ਲਈ ਯੋਗਾ ਕਲਾਸਾਂ ਸੁਰੂ ਕੀਤੀਆਂ ਗਈਆਂ ਹਨ।
.jpg)








.jpg)
.jpeg)

.jpeg)

.jpeg)
