ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ-ਘਰ ਹੈਂਡ ਸੈਨੀਟਾਈਜ਼ਰ ਪਹੁੰਚਾਉਣ ਦੀ ਸ਼ੁਰੂਆਤ
ਜਲੰਧਰ 18 ਅਪ੍ਰੈਲ - ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਵਿਸ਼ੇਸ਼ ਪਹਲਿ ਕਰਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਸਰਕਾਰ ਦੁਆਰਾ ਨਿਰਧਾਰਿਤ ਕੀਮਤਾਂ 'ਤੇ ਸਬਜ਼ੀ ਵਿਕਰੇਤਾਵਾਂ ਰਾਹੀਂ ਘਰ-ਘਰ ਹੈਂਡ ਸੈਨੀਟਾਈਜ਼ਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸ੍ਰੀ ਵਰਜੀਤ ਵਾਲੀਆ ਜੋ ਇਸ ਸਕੀਮ ਨੂੰ ਲਾਗੂ ਕਰਵਾ ਰਹੇ ਹਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿੱਚ ਹੈਂਡ ਸੈਨੀਟਾਈਜ਼ਰ, ਸਾਬਣ, ਸਰਫ਼, ਹੱਥ ਧੋਣ ਵਾਲੇ ਸਾਬਣ, ਮਾਸਕ, ਝਾੜੂਆਂ ਅਤੇ ਵਾਈਪਰ ਦੀਆਂ ਕੀਮਤਾਂ ਨੂੰ ਠੱਲ ਪਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਹੈਂਡ ਸੈਨੀਟਾਈਜਰ ਅਤੇ ਹੋਰਨਾਂ ਚੀਜਾਂ ਦੀ ਭਾਰੀ ਮੰਗ ਹੋਣ ਕਰਕੇ ਕੁਝ ਲੋਕਾਂ ਵਲੋਂ ਇਨਾਂ ਚੀਜਾਂ ਦੀ ਨਕਲੀ ਘਾਟ ਦਿਖਾ ਕੇ ਵੱਧ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਲ। ਉਨਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਦੋ ਵੱਡੀਆਂ ਡਿਸਟਿਲਰੀਆਂ ਨੂੰ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ।
ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਹ ਹੈਂਡ ਸੈਨੀਟਾਈਜ਼ਰ 50 ਐਮ.ਐਲ. ਤੋਂ 500 ਐਮ.ਐਲਣ ਦੀਆਂ ਬੋਤਲਾਂ ਵਿੱਚ ਵਾਜਬ ਕੀਮਤ 'ਤੇ ਮੁਹੱਈਆ ਹੋਵੇਗਾ। ਉਨਾਂ ਕਿਹਾ ਕਿ ਜਿਸ ਤਰਾਂ ਜ਼ਿਲਾ ਪ੍ਰਸ਼ਾਸਨ ਵਲੋਂ ਜਰੂਰੀ ਚੀਜਾਂ ਜਿਵੇਂ ਦੁੱਧ, ਸਬਜ਼ੀਆਂ, ਫ਼ਲ ਅਤੇ ਕਰਿਆਨਾ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਉਸੇ ਤਰਾਂ ਹੈਂਡ ਸੈਨੀਟਾਈਜ਼ਰ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਤੈਅ ਕੀਮਤ 'ਤੇ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ। ਸ੍ਰੀ ਵਾਲੀਆ ਨੇ ਦੱਸਿਆ ਕਿ ਇਸ ਲਈ ਇਹ ਹੈਂਡ ਸੈਨੀਟਾਈਜ਼ਰ ਸਬਜ਼ੀ ਵੇਚਣ ਵਾਲਿਆਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਉਨਾਂ ਕਿਹਾ ਕਿ ਜਿਵੇਂ ਸਬਜ਼ੀ ਵੇਚਣ ਵਾਲੇ ਘਰ ਘਰ ਜਾਂਦੇ ਹਨ ਇਸ ਲਈ ਲੋਕਾਂ ਨੂੰ ਇਨਾਂ ਪਾਸੋਂ ਹੈਂਡ ਸੈਨੀਟਾਈਜ਼ਰ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ। ਉਨਾਂ ਕਿਹਾ ਕਿ ਇਸ ਦਾ ਮੁੱਖ ਮੰਤਵ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨਾ ਹੈ। ਉਨਾਂ ਕਿਹਾ ਕਿ ਇਨਾਂ ਚੀਜਾਂ ਦੀ ਬਜ਼ਾਰ ਵਿੱਚ ਕੋਈ ਕਮੀ ਨਹੀਂ ਹੈ ਅਤੇ ਜ਼ਿਲਾ ਪ੍ਰਸ਼ਾਸਨ ਜਰੂਰੀ ਚੀਜਾਂ ਲੋਕਾਂ ਨੂੰ ਸੁਚਾਰੂ ਢੰਗ ਨਾਲ ਪਹੁੰਚਾਉਣ ਲਈ ਵਚਨਬੱਧ ਹੈ।
.jpg)



.jpg)




.jpg)
.jpeg)

.jpeg)

.jpeg)
