ਜ਼ਿਲ੍ਹਾ ਪ੍ਰਸ਼ਾਸਨ ਨੂੰ ਗੋਦਰੇਜ ਵਲੋਂ 45000 ਸਾਬਣ ਭੇਟ

ਜ਼ਿਲ੍ਹਾ ਪ੍ਰਸ਼ਾਸਨ ਨੂੰ ਗੋਦਰੇਜ ਵਲੋਂ 45000 ਸਾਬਣ ਭੇਟ

ਜਲੰਧਰ, 7 ਮਈ (ਸੰਦੀਪ) – ਮਾਨਵਤਾ ਦੀ ਸੇਵਾ ਵਜੋਂ ਵਿਸ਼ੇਸ਼ ਉਪਰਾਲਾ ਕਰਦਿਆਂ ਪ੍ਰਸਿੱਧ ਗੋਦਰੇਜ ਕੰਜਿਊਮਰ ਪ੍ਰੋਡਕਟ ਲਿਮਟਿਡ ਕੰਪਨੀ ਵਲੋਂ ਅੱਜ ਕੰਪਨੀ ਬਾਗ਼ ਨੇੜੇ ਬਣਾਏ ਗਏ ਵੇਅਰ ਹਾਊਸ ਵਿਖੇ 45000 ਸਾਬਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ।
                             ਗੋਦਰੇਜ ਦੇ ਡਿਪਟੀ ਜਨਰਲ ਮੇਨੈਜਰ ਸ੍ਰੀ ਅਨਿਲ ਕੌਲ ਅਤੇ ਡਿਸਟ੍ਰੀਬਿਊਟਰ ਸ੍ਰੀ ਕ੍ਰਿਸ਼ਨ ਬਾਲੀ ਵਲੋਂ ਜ਼ਿਲ੍ਹਾ ਖ਼ੁਰਾ ਕੇਤ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ ਨੂੰ 45000 ਸਾਬਣਾਂ ਦੇ ਪੈਕੇਟ ਸੌਂਪੇ ਗਏ। ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਵਲੋਂ ਅਪਣੀ ਜਿੰਮੇਵਾਰੀ ਅਤੇ ਫਰਜ਼ਾਂ ਨੂੰ ਸਮਝਦਿਆਂ ਇਸ ਔਖੀ ਘੜੀ ਵਿੱਚ ਸਾਬਣਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ਦਾ ਫ਼ੈਸਲਾ ਲਿਆ ਗਿਆ।
                             ਇਸ ਮੌਕੇ ਕੰਪਨੀ ਦੇ ਇਸ ਅਹਿਮ ਉਪਰਾਲੇ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵਲੋਂ ਇਸ ਔਖੀ ਘੜੀ ਵਿੱਚ ਮਨੁੱਖਤਾ ਦੀ ਸੇਵਾ ਲਈ ਇਹ ਇਕ ਨੇਕ ਕਾਜ ਹੈ । ਇਸ ਮੌਕੇ ਉਨ੍ਹਾਂ ਵਲੋਂ ਕੰਪਨੀ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ।
                             ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੇ ਕਿਹਾ ਕਿ ਇਹ ਸਾਬਣਾ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਵਿੱਚ ਵੰਡੀਆਂ ਜਾਣਗੀਆਂ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਉਨਾਂ ਪ੍ਰਤੀ ਪਹਿਲਾਂ ਹੀ ਪੂਰੀ ਤਰ੍ਹਾਂ ਸੁਹਿਰਦ ਹੈ।

super visa