ਜ਼ਿਲ੍ਹਾ ਪ੍ਰਸ਼ਾਸਨ ਮਕਸੂਦਾਂ ਫ਼ਲ ਤੇ ਸਬਜ਼ੀ ਮੰਡੀ ਤੋਂ ਭੀੜ ਘੱਟ ਕਰਨ ’ਚ ਹੋਇਆ ਸਫ਼ਲ

ਜ਼ਿਲ੍ਹਾ ਪ੍ਰਸ਼ਾਸਨ ਮਕਸੂਦਾਂ ਫ਼ਲ ਤੇ ਸਬਜ਼ੀ ਮੰਡੀ ਤੋਂ ਭੀੜ ਘੱਟ ਕਰਨ ’ਚ ਹੋਇਆ ਸਫ਼ਲ

ਜਲੰਧਰ, 7 ਮਈ (ਸੰਦੀਪ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਕਸੂਦਾਂ ਸਬਜ਼ੀ ਮੰਡੀ ਵਿੱਚ ਭੀੜ ਘੱਟ ਕਰਨ ਲਈ ਕੀਤੇ ਗਏ ਯਤਨਾਂ ਦਾ ਸਾਰਥਕ ਨਤੀਜੇ ਵਜੋਂ ਪ੍ਰਤਾਪਪੁਰਾ ਵਿਖੇ ਬਣਾਈ ਗਈ ਬਦਲਵੀਂ ਫ਼ਲ ਤੇ ਸਬਜ਼ੀ ਮੰਡੀ ਕਰਕੇ ਮਕਸੂਦਾਂ ਵਿਖੇ ਹੋਈ ਭੀੜ ਘੱਟ।
                             ਘਲ ਤੇ ਸਬਜ਼ੀ ਮੰਡੀ ਮਕਸੂਦਾਂ ਜੋ ਕਿ ਥੋਕ ਮੰਡੀ ਜੋ ਕਿ ਜਲੰਧਰ ਵਾਸੀਆਂ ਦੀ ਫ਼ਲ ਤੇ ਸਬਜ਼ੀਆਂ ਦੀ ਮੰਗ ਨੂੰ ਪੂਰਾ ਕਰਦੀ ਹੈ। ਜਦੋਂ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਲਾਕਡਾਊਨ/ਕਰਫ਼ਿਊ ਲਗਾਇਆ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਜਰੂਰੀ ਚੀਜ਼ਾਂ ਦੀ ਘਰ ਘਰ ਸਪਲਾਈ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮਕਸੂਦਾਂ ਫ਼ਲ ਤੇ ਸਬਜ਼ੀ ਮੰਡੀ ਵਿੱਚ ਰੋਜ਼ਾਨਾ 3000 ਦੇ ਕਰੀਬ ਫ਼ਲ ਤੇ ਸਬਜ਼ੀ ਵਿਕਰੇਤਾਵਾਂ ਵਲੋਂ ਇਸ ਮੰਡੀ ਤੋਂ ਫ਼ਲ ਤੇ ਸਬਜ਼ੀ ਖ਼ਰੀਦੇ ਜਾਂਦੇ ਸਨ ਇਸ ਲਈ ਕੋਵਿਡ-19 ਨੂੰ ਫੈਲਣ ਤੋਂ ਰੋਕਣਾ ਵੱਡੀ ਚੁਣੌਤੀ ਬਣਿਆ ਹੋਇਆ ਸੀ।
                             ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਮਕਸੂਦਾਂ ਮੰਡੀ ਵਿੱਚ ਭੀੜ ਨੂੰ ਘੱਟ ਕਰਨ ਲਈ ਈਵਨ ਤੇ ਆਡ ਫਾਰਮੂਲਾ ਲਾਗੂ ਕੀਤਾ ਗਿਆ ਜੋ ਕਿ ਬਹੁਤ ਕਾਮਯਾਬ ਹੋਇਆ। ਪਰ ਇਸ ਤੋਂ ਬਾਅਦ ਮਕਸੂਦਾਂ ਮੰਡੀ ਨੂੰ ਪੂਰੀ ਤਰ੍ਹਾਂ ਭੀੜ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ  ਵਲੋਂ ਗਠਿਤ ਕੀਤੀ ਗਈ ਇਕ ਉਚੱ ਪੱਧਰੀ ਕਮੇਟੀ ਜਿਸ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਦਵਿੰਦਰ ਸਿੰਘ, ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਅਤੇ ਹੋਰ ਸ਼ਾਮਿਲ ਸਨ  ਦਾ ਸੁਝਾਅ ਦੇਣ ਲਈ ਗਠਨ ਕੀਤਾ ਗਿਆ।  
                             ਕਮੇਟੀ ਵਲੋਂ ਮਕਸੂਦਾਂ ਫ਼ਲ ਤੇ ਸਬਜ਼ੀ ਮੰਡੀ ਵਿਚੋਂ ਭੀੜ ਘੱਟ ਕਰਨ ਲਈ ਕਈ ਵਾਰ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਅੰਤ ਵਿੱਚ ਮਕਸੂਦਾਂ ਮੰਡੀ ਵਿਚੋਂ ਭੀੜ ਘੱਟ ਕਰਨ ਲਈ ਪ੍ਰਤਾਪਪੁਰਾ ਵਿਖੇ ਬਦਲਵੀਂ ਫ਼ਲ ਤੇ ਸਬਜ਼ੀ ਮੰਡੀ ਬਣਾਉਣ ਦੇ ਫ਼ੈਸਲੇ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਤਾਪਪੁਰਾ ਮੰਡੀ ਵਿੱਚ ਕਣਕ ਦੀ ਪ੍ਰਕਿਰਿਆ ਜਾਰੀ ਹੋਣ ਕਰਕੇ ਲੋੜੀਂਦੀ ਮਾਤਰਾ ਵਿੱਚ ਜਗ੍ਹਾ ਉਪਲਬੱਧ ਨਹੀਂ ਸੀ ਪਰ ਬੁੱਧਵਾਰ ਨੂੰ ਪ੍ਰਤਾਪਪੁਰਾ ਮੰਡੀ ਨੂੰ ਫ਼ਲ ਤੇ ਸਬਜ਼ੀ ਮਾਰਕਿਟ ਲਈ ਖੋਲ੍ਹ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਸਦਕਾ ਮਕਸੂਦਾਂ ਸਬਜ਼ੀ ਤੇ ਫ਼ਲ ਮੰਡੀ ਵਿਚੋਂ ਭੀੜ ਘੱਟ ਕਰਨ ਵਿਚ ਕਾਮਯਾਬੀ ਮਿਲੀ ਅਤੇ ਇਸ ਨਾਲ ਮੰਡੀ ਵਿਚ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਿਆ ਜਾ ਸਕੇਗਾ।
                   ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਕਸੂਦਾਂ ਸਬਜ਼ੀ ਮੰਡੀ ਵਿਖੇ ਭੀੜ ਘੱਟ ਕਰਨ ਲਈ ਕੀਤੇ ਗਏ ਇਸ ਉਪਰਾਲੇ ਦੇ ਬਹੁਤ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪਪੁਰਾ ਵਿਖੇ ਬਦਲਵੀਂ ਫ਼ਲ ਤੇ ਸਬਜ਼ੀ ਮੰਡੀ ਸ਼ੁਰੂ ਕਰਨ ਨਾਲ ਮਕਸੂਦਾਂ ਵਿਖੇ ਹੋਣ ਵਾਲੇ ਭੀੜ ਭੜੱਕੇ ਨੂੰ ਰੋਕਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਪ੍ਰਤਾਪਪੁਰਾ ਦੀ ਇਸ ਨਵੀਂ ਫ਼ਲ ਤੇ ਸਬਜ਼ੀ ਮੰਡੀ ਨਾਲ ਨਕੋਦਰ, ਸ਼ਾਹਕੋਟ, ਕਪੂਰਥਲਾ, ਜਲੰਧਰ ਕੰਟੋਨਮੈਂਟ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਬਹੁਤ ਲਾਭ ਪਹੁੰਚੇਗਾ ਅਤੇ ਹੁਣ ਉਨਾਂ ਨੂੰ ਫ਼ਲ ਤੇ ਸਬਜ਼ੀਆਂ ਖ਼ਰੀਦਣ ਤੇ ਵੇਚਣ ਲਈ ਦੂਰ ਮਕਸੂਦਾਂ ਮੰਡੀ ਵਿੱਚ ਨਹੀਂ ਜਾਣਾ ਪਵੇਗਾ।

super visa