ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ 29 ਪੈਟਰੋਲ ਪੰਪ ਖੋਲ੍ਹੇ
ਫਿਲੌਰ/ਜਲੰਧਰ 25 ਮਾਰਚ (ਰਜਿੰਦਰ ਕੁਮਾਰ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਐਮਰਜੈਂਸੀ ਵਾਹਨਾਂ ਲਈ ਤੇਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ 29 ਪੈਟਰੋਲ ਪੰਪ ਖੋਲ੍ਹੇ ਗਏ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਹੰਗਾਮੀ ਹਲਾਤਾਂ ਵਿੱਚ ਜਰੂਰੀ ਜਰੂਰਤਾਂ ਦੀ ਪੂਰਤੀ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਕਰਫ਼ਿਊ ਦੌਰਾਨ ਅਮਰ ਹਾਈਵੇਅ ਫਿਲੰਗ ਸਟੇਸ਼ਨ ਪਰਾਗਪੁਰ, ਬੱਲ ਇੰਡੀਅਨ ਆਇਲ ਰਾਏਪੁਰ, ਜਗਤ ਫਿਊਲ ਲਾਡੋਵਾਲੀ ਰੋਡ, ਸਤਲੁਜ ਫਿਲੰਗ ਪੀ.ਏ.ਪੀ.ਚੌਕ, ਯੂਨਾਈਟਿਡ ਸਰਵਿਸ ਸਟੇਸ਼ਨ ਲਾਜਪਤ ਨਗਰ, ਸਨਸਾਈਨ ਫਿਊਲ ਸ਼ਾਸਤਰੀ ਨਗਰ, ਕੁੰਵਰ ਪੈਟਰੋ ਵਰਲਡ ਸਿੰਗਾ ਪਿੰਡ ਨੇੜੇ ਪ੍ਰਤਾਪਪੁਰਾ, ਕੇਸਰ ਸਰਵਿਸ ਸੈਂਟ ਬੀ.ਐਮ.ਸੀ.ਚੌਕ, ਸ਼ਮਸ਼ੇਰ ਸਿੰਘ ਸਹਿਗਲ ਐਂਡ ਸੰਨਜ਼ ਬੀ.ਐਮ.ਸੀ.ਚੌਕ, ਕਰਤਾਰ ਪੈਟਰੋ ਸਟੇਸ਼ਨ ਪੁਰਾਣੀ ਰੇਲਵੇ ਰੋਡ, ਖਹਿਰਾ ਫਿਲੰਗ ਸਟੇਸ਼ਨ ਰਾਮਾ ਮੰਡੀ, ਸਤਿਅਮ ਫਿਲੰਗ ਸਟੇਸ਼ਨ ਨੇੜੇ ਲਾਇਲਪੁਰ ਖਾਲਸਾ ਕਾਲਜ, ਐਮ.ਆਰ.ਪੈਟਰੋਲੀਅਮ ਪਿੰਡ ਵਰਿਆਣਾ, ਐਚ.ਐਸ.ਡੀ. ਫਿਊਲ ਪੁਆਇੰਟ ਆਦਮਪੁਰ, ਡੀ.ਕੇ ਪੈਟਰੋਲੀਅਮ ਭੋਗਪੁਰ, ਬੋਲੀਨਾ ਫਿਲੰਗ ਸਟੇਸ਼ਨ ਬਿਨਪਾਲਕੇ, ਭੋਗਪੁਰ, ਗੰਗਸਰ ਫਿਲੰਗ ਪੁਆਇੰਟ ਕਰਤਾਰਪੁਰ-ਕਿਸ਼ਨਗੜ੍ਹ ਰੋਡ, ਕਰਤਾਰਪੁਰ ਮਾਲਵਾ ਫਿÇਲੰਗ ਸਟੇਸ਼ਨ ਜੀ.ਟੀ.ਰੋਡ ਕਰਤਾਰਪੁਰ, ਕਰਮ ਪੈਟਰੋਲੀਅਮ ਗੁਰਾਇਆ, ਸਤਪ੍ਰਕਾਸ਼ ਅਮਰ ਸਿੰਘ ਮਾਹਲ, ਗੁਰਾਇਆਂ, ਨਿਊ ਸਤਲੁਜ ਫਿਲੰਗ ਸਟੇਸ਼ਨ ਫਿਲੌਰ, ਜਿੰਦਲ ਫਿਲੰਗ ਸਟੇਸ਼ਨ ਗੜਾ ਤਹਿਸੀਲ ਫਿਲੌਰ, ਚੰਦਰ ਪੈਟਰੋਲੀਅਮ ਅਪਰਾ, ਜੇ.ਕੇ. ਫਿਲੰਗ ਸਟੇਸ਼ਨ ਮੰਡੀ ਰੋਡ ਨੂਰਮਹਿਲ, ਜੱਖੂ ਫਿਲੰਗ ਸਟੇਸ਼ਨ ਭੂਰੀ ਪਿੰਡ ਨਕੋਦਰ-ਮਹਿਤਪੁਰ ਰੋਡ, ਮੇਹਤ ਐਚ.ਪੀ. ਫਿਲੰਗ ਸਟੇਸ਼ਨ ਮਲਸੀਆਂ, ਆਰ.ਆਰ. ਫਿਲੰਗ ਸਟੇਸ਼ਨ ਸ਼ਾਹਕੋਟ ਅਤੇ ਰਿੰਕੂ ਫਿਲੰਗ ਸਟੇਸ਼ਨ ਲੋਹੀਆਂ ਖਾਸ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਪੈਟਰੋਲ ਪੰਪਾਂ ਦੁਆਰਾ ਐਮਰਜੈਂਸੀ ਵਾਹਨਾਂ ਨੂੰ ਤੇਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਪੈਟਰੋਲ ਪੰਪ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੂਰੀ ਚੌਕਸੀ ਨਾਲ ਨਿਪਟਣ ਲਈ ਕਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਨਿਯਮਤ ਤੌਰ ’ਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
.jpg)



.jpg)




.jpg)
.jpeg)

.jpeg)

.jpeg)
