ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ 1.01 ਲੱਖ ਲੀਟਰ ਦੁੱਧ, 946 ਕਿਲੋ ਪਨੀਰ, 9595 ਕਿਲੋ ਦਹੀ ਅਤੇ 9687 ਕਿਲੋ ਫ਼ਲ ਅਤੇ ਸਬਜ਼ੀਆਂ
ਜਲੰਧਰ 31, ਮਾਰਚ (ਨਿਊਜ85ਪੰਜਾਬ) –ਜ਼ਿਲ੍ਹੇ ਵਿੱਚ ਕਰਫ਼ਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜਰੂਰੀ ਚੀਜ਼ਾਂ ਦੀ ਪਹੁੰਚਾਉਣ ਨੂੰ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ 1.01 ਲੱਖ ਲੀਟਰ ਦੁੱਧ ਅਤੇ 9687 ਕਿਲੋ ਫ਼ਲ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਗਈਆਂ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵੱਖ-ਵੱਖ ਵਿਭਾਗਾਂ ਦੀਆਂ ਅਨੇਕਾਂ ਟੀਮਾਂ ਵਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਜਰੂਰੀ ਚੀਜ਼ਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ।
ਮਿਲਕਫ਼ੈਡ ਦੇ ਜਨਰਲ ਮੇਨੈਜਰ ਰੁਪਿੰਦਰ ਸਿੰਘ ਸੇਖੋਂ ਵਲੋਂ ਲੋਕਾਂ ਦੇ ਘਰ-ਘਰ 1.01 ਲੱਖ ਲੀਟਰ ਦੁੱਧ, 946 ਕਿਲੋ ਪਨੀਰ ਅਤੇ 9595 ਕਿਲੋ ਦਹੀ ਵੇਰਕਾ ਦੇ ਆਥੋਰਾਈਜ਼ਡ ਡੀਲਰਾਂ ਦੁਆਰਾ ਪਹੁੰਚਾਇਆ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਦੇ ਅਮਲੇ ਵਲੋਂ ਲੋਕਾਂ ਦੇ ਘਰਾਂ ਤੱਕ 9687 ਕਿਲੋ ਸਬਜੀਆਂ ਅਤੇ ਫ਼ਲਾਂ ਦੀ ਸਪਲਾਈ ਵੀ ਕੀਤੀ ਗਈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਲੋਕਾਂ ਨੂੰ ਕਰਫ਼ਿਊ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਲੋਂ ਵੀ ਜਰੂਰੀ ਚੀਜ਼ਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਰੂਰੀ ਸੇਵਾਵਾਂ ਅਸਾਨੀ ਨਾਲ ਲੋਕਾਂ ਦੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ,ਇਸ ਔਖੀ ਘੜੀ ਵਿੱਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ।
.jpg)



.jpg)




.jpg)
.jpeg)

.jpeg)

.jpeg)
