ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਆਰੰਟੀਨ ਸੈਂਟਰ ਵਿਖੇ ਭੋਜਨ ਤੋਂ ਲੈ ਕੇ ਰਹਿਣ-ਸਹਿਣ ਲਈ ਸ਼ਾਨਦਾਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਆਰੰਟੀਨ ਸੈਂਟਰ ਵਿਖੇ ਭੋਜਨ ਤੋਂ ਲੈ ਕੇ ਰਹਿਣ-ਸਹਿਣ ਲਈ ਸ਼ਾਨਦਾਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ

ਜਲੰਧਰ 09 ਮਈ (ਸੰਦੀਪ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੱਚਿਆਂ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਦੂਜੇ ਰਾਜਾਂ ਤੋਂ ਆਏ ਲੋਕਾਂ ਅਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਸ਼ਰਧਾਲੂਆਂ ਦੇ ਅਰਾਮ ਨਾਲ ਠਹਿਰਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
                             ਇਸ ਸਮੇਂ ਕੁਆਰੰਟੀਨ ਸੈਂਟਰ ਵਿਖੇ 228 ਲੋਕ ਰਹਿ ਰਹੇ ਹਨ ਜਿਨਾਂ ਵਿਚੋਂ 132 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ, ਕੋਟਾ ਰਾਜਸਥਾਨ ਤੋਂ ਸੱਤ, ਜੈਸਲਮੇਰ ਰਾਜਸਥਾਨ ਤੋਂ 32 ਅਤੇ 57 ਹੋਰ ਰਾਜਾਂ ਤੋਂ ਆਏ ਲੋਕ ਰਹਿ ਰਹੇ ਹਨ।  ਕੁਆਰੰਟੀਨ ਸੈਂਟਰ ਵਿਖੇ  ਇਨਾਂ ਲੋਕਾਂ ਲਈ ਪੋਸ਼ਟਿਕ ਖਾਣਾ, ਪਾਣੀ, ਫ਼ਲ ਅਤੇ ਹੋਰ ਜਰੂਰੀ ਚੀਜਾਂ ਜ਼ਿਨਾਂ ਵਿੱਚ ਵੈਲਕਮ ਕਿਟ ਜਿਸ ਵਿਚ ਦੰਦਾਂ ਦਾ ਬਰਸ਼, ਟੂਥ ਪੇਸਟ, ਨਹਾਉਣ ਵਾਲਾ ਸਾਬਣ, ਧੋਣ ਵਾਲਾ ਸਾਬਣ, ਸੈਨੀਟਾਈਜ਼, ਮਾਸਕ, ਤੌਲੀਆ, ਬਾਲਟੀ, ਮੱਗ ਅਤੇ ਹੋਰ ਸਮਾਨ ਮੌਜੂਦ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾ ਕੇ ਇਨਾਂ ਦੇ ਅਰਾਮ ਨਾਲ ਰਹਿਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਤੋਂ ਇਲਾਵਾ ਕੈਂਪਸ ਦੀ ਚੰਗੀ ਤਰ੍ਹਾਂ ਸਾਫ਼ ਸਫ਼ਾਈ ਲਈ 15 ਸੈਨੇਟਰੀ ਵਰਕਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
                             ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਗਈ ਉਚ ਤਾਕਤੀ ਕਮੇਟੀ ਜਿਸ ਵਿੱਚ ਸਹਾਇਕ ਕਮਿਸ਼ਨਰ ਸ੍ਰੀ ਹਰਦੀਪ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਿੰਦਰਪਾਲ ਸਿੰਘ ਬਤੌਰ ਮੈਂਬਰ ਸ਼ਾਮਿਲ ਹਨ ਵਲੋਂ ਬੱਚਿਆਂ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਆਰੰਟੀਨ ਸੈਂਟਰ ਵਿਖੇ ਲੋਕਾਂ ਦੇ ਰਹਿਣ-ਸਹਿਣ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ  ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਡਾ.ਰਮਨ ਸ਼ਰਮਾ ਦੀ ਅਗਵਾਈ  ਵਿੱਚ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ.ਜਗਦੀਸ਼, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਸੀਮਾ ਅਤੇ ਹੋਰ ਸ਼ਾਮਿਲ ਹਨ ਵਲੋਂ ਕੁਆਰੰਟੀਨ ਕੀਤੇ ਗਏ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਆਰੰਟੀਨ ਕੀਤੇ ਗਏ ਲੋਕਾਂ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਾਊਂਸÇਲੰਗ ਅਤੇ ਯੋਗਾ ਸ਼ੈਸ਼ਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
                             ਇਸ ਤੋਂ ਇਲਾਵਾ ਲੋਕਾਂ ਦੀ ਸਾਫ਼ ਸਫਾਈ ਵੱਲ ਖਾਸ ਤਵੱਜੋਂ ਦਿੰਦਿਆਂ ਰੋਜ਼ਾਨਾ ਬੈਡਾਂ ਦੀ ਚਾਦਰਾਂ, ਸਰਹਾਣਿਆਂ ਦੇ ਕਵਰ ਬਦਲਣ ਦੇ ਨਾਲ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਕੁਆਰੰਟੀਨ ਕੇਂਦਰ ਦੀ ਸੁਰੱਖਿਆ ਲਈ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸਹਾਇਕ ਕਮਿਸ਼ਨਰ ਪੁਲਿਸ ਰੈਂਕ ਦੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

super visa