ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ 5400 ਸੁੱਕੇ ਰਾਸ਼ਨ ਦੇ ਪੈਕਟ ਤਕਸੀਮ
ਜਲੰਧਰ 31, ਮਾਰਚ (ਨਿਊਜ85ਪੰਜਾਬ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਲੋੜਵੰਦ ਲੋਕਾਂ ਤੇ ਖਾਸਕਰਕੇ ਸ਼ਹਿਰ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਸਥਾਪਿਤ ਕੀਤੇ ਗਏ ਰਾਸ਼ਨ ਵੰਡ ਕੇਂਦਰ ਤੋਂ 5400 ਸੁੱਕੇ ਰਾਸ਼ਨ ਦੇ ਪੈਕਟ ਰਾਹਤ ਸਮੱਗਰੀ ਵਜੋਂ ਭੇਜੇ ਗਏ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 5400 ਸੁੱਕੇ ਰਾਸਨ ਦੇ ਪੈਕਟ ਜਿਨਾਂ ਵਿਚ 2700 ਕਿਲੋ ਕਣਕ ਦਾ ਆਟਾ, 2700 ਕਿਲੋ ਚਾਵਲ, 5400 ਕਿਲੋ ਖੰਡ, 5400 ਕਿਲੋ ਦਾਲਾ ਅਤੇ 1350 ਕਿਲੋ ਚਾਹ ਪੱਤੀ ਸ਼ਾਮਿਲ ਹੈ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਹਰ ਪੈਕਟ ਵਿੱਚ 5 ਕਿਲੋ ਕਣਕ ਦਾ ਆਟਾ, ਪੰਜ ਕਿਲੋ ਚਾਵਲ, ਇਕ ਕਿਲੋ ਖੰਡ, ਇਕ ਕਿਲੋ ਦਾਲਾਂ ਅਤੇ 250 ਗ੍ਰਾਮ ਚਾਹ ਪੱਤੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਜਰੂਰੀ ਚੀਜਾਂ ਦੀ ਵੰਡ ਲਈ ਵੇਅਰ ਹਾਊਸ ਬਣਾਇਆ ਗਿਆ ਹੈ ਜਿਸ ਦੀ ਨਿਗਰਾਨੀ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਨਵਨੀਤ ਕੌਰ ਬੱਲ ਕਰ ਰਹੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਲੋਕਾਂ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਲਈ ਖਾਧ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦਾਨੀ ਸੱਜਣ ਜੋ ਕਿ ਇਸ ਨੇਕ ਕਾਜ ਰਾਹੀਂ ਪ੍ਰਵਾਸੀ ਮਜ਼ਦੂਰਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਚਾਹਵਾਨ ਹਨ ਨੂੰ ਸੱਦਾ ਦਿੱਤਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਥਾਪਿਤ ਕੀਤੇ ਗਏ ਵੇਅਰ ਹਾਊਸ ਵਿਖੇ ਸੁੱਕੇ ਰਾਸ਼ਨ ਦੇ ਰੂਪ ਵਿੱਚ ਯੋਗਦਾਨ ਪਾਉਣ। ਇਸ ਮੌਕੇ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਨਵਨੀਤ ਕੌਰ ਬੱਲ ਦੇ ਨਾਲ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ ਵਲੋਂ ਵੀ ਵੇਅਰ ਹਾਊਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਲੋਕਾਂ ਨੂੰ ਤੁਰੰਤ ਮਦਦ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
.jpg)



.jpg)




.jpg)
.jpeg)

.jpeg)

.jpeg)
