ਜ਼ਿਲ੍ਹੇ ’ਚ ਕਰਫ਼ਿਊ ਦੌਰਾਨ ਪਸ਼ੂਆਂ ਲਈ ਹਰੇ ਅਤੇ ਸੁੱਕੇ ਚਾਰੇ ਦੇ ਪੁਖ਼ਤਾ ਪ੍ਰਬੰਧ- ਡਿਪਟੀ ਡਾਇਰੈਕਟਰ ਪਸ਼ੂ ਪਾਲਣ
ਜਲੰਧਰ 7 ਅਪ੍ਰੈਲ (ਨਿਊਜ85ਪੰਜਬ) – ਜ਼ਿਲ੍ਹਾ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਪਸ਼ੂਆਂ ਨੂੰ ਹਰਾ ਅਤੇ ਸੁੱਕਾ ਚਾਰਾ ਮੁਹੱਈਆ ਕਰਵਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਟਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰੇ ਅਤੇ ਸੁੱਕੇ ਚਾਰੇ ਦੀ ਕੋਈ ਕਮੀ ਨਹੀਂ ਹੈ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਨੂੰ ਚਾਰਾ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਪੱਧਰ ’ਤੇ ਸਾਰੀ ਪ੍ਰਕਿਰਿਆ ਦੀ ਨਜ਼ਰਸਾਨੀ ਲਈ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤਹਿਸੀਲ-1 ਅਤੇ ਤਹਿਸੀਲ-2 ਸੀਨੀਅਰ ਵੈਟਨਰੀ ਅਫ਼ਸਰ ਡਾ.ਬੀ.ਐਸ.ਘੁੰਮਣ, ਨਕੋਦਰ ਅਤੇ ਸ਼ਾਹਕੋਟ ਤਹਿਸੀਲ ਸੀਨੀਅਰ ਵੈਟਨਰੀ ਅਫ਼ਸਰ ਡਾ.ਗੁਰਦੀਪ ਸਿੰਘ, ਅਤੇ ਫਿਲੌਰ ਤਹਿਸੀਲ ਦੀ ਕਾਰਜਕਾਰੀ ਸੀਨੀਅਰ ਵੈਟਨਰੀ ਅਫ਼ਸਰ ਡਾ. ਪ੍ਰਦੀਪ ਕੁਮਾਰ ਵਲੋਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਆਂ ਲਈ ਚਾਰੇ ਦੀ ਉਪਲਬੱਧਤਾ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਡਾ.ਮਹਿੰਦਰਪਾਲ ਜਿਨਾਂ ਵਲੋਂ ਗਊਸ਼ਾਲਾ ਦੇਵੀ ਤਲਾਬ ਮੰਦਿਰ ਟਾਂਡਾ ਰੋਡ ਅਤੇ ਬੁਲੰਦਪੁਰ ਦੌਰਾ ਕਰਦਿਆਂ ਕਿਹਾ ਕਿ ਇਥੇ ਪਸ਼ੂਆਂ ਲਈ ਲੋੜ ਅਨੁਸਾਰ ਚਾਰਾ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਸ਼ੂਆਂ ਲਈ ਹਰੇ ਅਤੇ ਸੁੱਕੇ ਚਾਰੇ ਦੇ ਪੁਖ਼ਤਾ ਪਬ੍ਰੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
.jpg)



.jpg)




.jpg)
.jpeg)

.jpeg)

.jpeg)
